ਨਵੀਂ ਦਿੱਲੀ, 11 ਜੁਲਾਈ (ਵਿਸ਼ਵ ਵਾਰਤਾ)-ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਗੁਜਰਾਤ ਅਤੇ ਯੂ.ਪੀ ਤੋਂ 2014 ਲੋਕ ਸਭਾ ਦੀ ਚੋਣ ਲੜ ਸਕਦੇ ਹਨ। ਸੂਤਰਾਂ ਮੁਤਾਬਕ ਬੀ.ਜੇ.ਪੀ ਦੀ ਚੋਣ ਪ੍ਰਚਾਰ ਅਤੇ ਪ੍ਰਬੰਧਨ ਕਮੇਟੀ ਮੋਦੀ ਨੂੰ ਇਨ੍ਹਾਂ ਦੋ ਰਾਜਾਂ ਵਿਚ ਲੋਕ ਸਭਾ ਚੋਣ ਲਈ ਮੈਦਾਨ ਵਿਚ ਉਤਾਰ ਸਕਦੀ ਹੈ। ਜੇਕਰ ਸੂਤਰਾਂ ‘ਤੇ ਯਕੀਨ ਕੀਤਾ ਜਾਵੇ ਤਾਂ ਨਰਿੰਦਰ ਮੋਦੀ 2014 ਵਿਚ ਹੋਣ ਵਾਲੇ ਲੋਕ ਸਭਾ ਚੋਣ ਲਈ ਯੂ.ਪੀ ਅਤੇ ਗੁਜਰਾਤ ਵਿਚ ਦੋ ਲੋਕ ਸਭਾ ਸੀਟਾਂ ਤੋਂ ਚੋਣ ਲੜ ਸਕਦੇ ਹਨ। ਸੂਤਰਾਂ ਮੁਤਾਬਕ ਰਾਸ਼ਟਰੀ ਸਵੈ ਸੇਵਕ ਚਾਹੁੰਦਾ ਹੈ ਕਿ ਮੋਦੀ ਯੂ.ਪੀ ਤੋਂ ਲੋਕ ਸਭਾ ਦੀ ਚੋਣ ਲੜੇ। ਆਰ.ਐਸ.ਐਸ ਦੀ ਕੇਂਦਰੀ ਅਗਵਾਈ ਚਾਹੁੰਦੀ ਹੈ ਕਿ ਪਾਰਟੀ ਲੋਕ ਸਭਾ ਚੋਣ ਲਈ ਉਤਰ ਪ੍ਰਦੇਸ਼ ਵਰਗੇ ਰਾਜ ਨੂੰ ਧਿਆਨ ਰੱਖੇ ਜੋ ਕਿਸੇ ਵੀ ਅਗਲੀ ਸਰਕਾਰ ਲਈ ਅਹਿਮ ਸਾਬਤ ਹੋਵੇਗਾ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੋਦੀ ਉਤਰ ਪ੍ਰਦੇਸ਼ ਤੋਂ ਹੀ ਲੋਕ ਸਭਾ ਚੋਣ ਲੜੇ। ਸੰਘ ਦੇ ਕੇਂਦਰ ਦਾ ਮੰਨਣਾ ਹੈ ਕਿ ਜੇਕਰ ਭਾਜਪਾ ਕੇਂਦਰ ਤੋਂ ਕਾਂਗਰਸ ਦੀ ਸਰਕਾਰ ਨੂੰ ਬਾਹਰ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਯੂ.ਪੀ ਵਰਗੇ ਰਾਜਨੀਤਿਕ ਵਿਚ ਮਹੱਤਵਪੂਰਨ ਰਾਜ ‘ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
ਮੋਦੀ ਗੁਜਰਾਤ ਅਤੇ ਯੂ.ਪੀ ਤੋਂ ਲੜਨਗੇ ਲੋਕ ਸਭਾ ਚੋਣ?



