May 26, 2026 3:20 pm

ਨਿਰਮਲ ਪੱਤਰਕਾਰੀ ਲਈ ਡਾ.ਹਮਦਰਦ ਜੀ ਦੇ ਨਾਮ ’ਤੇ ਪੁਰਸਕਾਰ ਸ਼ੁਰੂ

ਪੰਜਾਬੀ ਮੀਡੀਆ ਪੁਰਸਕਾਰ 2018 ਸਮਾਗਮ 21 ਨੂੰ

ਜਲੰਧਰ, 16 ਮਾਰਚ- ਪੰਜਾਬੀ ਮੀਡੀਆ ਅਕੈਡਮੀ ਨੇ ਰੋਜ਼ਾਨਾ ‘ਅਜੀਤ’ ਜਲੰਧਰ ਦੇ ਬਾਨੀ ਸੰਪਾਦਕ ਅਤੇ ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਸਵਰਗਵਾਸੀ ਡਾ. ਸਾਧੂ ਸਿੰਘ ਹਮਦਰਦ ਦੀ ਯਾਦ ਵਿੱਚ ਨਿਰਮਲ ਪੱਤਰਕਾਰੀ ਲਈ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ ਜੋ ਅਗਲੇ ਹਫਤੇ ਕਿਸੇ ਉਘੇ ਪੰਜਾਬੀ ਪੱਤਰਕਾਰ ਨੂੰ ਪ੍ਰਦਾਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਪ੍ਰਧਾਨ ਅਤੇ ‘ਪੰਜਾਬ ਟਾਇਮਜ਼’ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਮੀਡੀਆ ਅਕੈਡਮੀ ਦੀ ਤਰਫੋਂ ਨਿਰਮਲ ਪਤਰਕਾਰੀ ਨੂੰ ਉਤਸ਼ਾਹਿਤ ਕਰਨ ਹਿਤ 21 ਮਾਰਚ 2018 ਦਿਨ ਬੁੱਧਵਾਰ ਸਵੇਰੇ 11:30 ਵਜੇਂ ਤੋ ਦੁਪਹਿਰ ਬਾਅਦ 1:30 ਵਜੇ ਤਕ ਖਾਲਸਾ ਕਾਲਜ ਪਟਿਆਲਾ ਵਿਖੇ ਬਹੁਤ ਹੀ ਵੱਡਾ ਅਤੇ ਸ਼ਾਨਦਾਰ ‘ਪੰਜਾਬੀ ਮੀਡੀਆ ਪੁਰਸਕਾਰ-2018’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ’ਚ ਮੀਡੀਆ ਅਤੇ ਸਮਾਜਿਕ ਖੇਤਰ ਵਿਚ ਉਘਾ ਯੋਗਦਾਨ ਪਾਉਣ ਵਾਲੀਆਂ ਮੀਡੀਆ ਅਤੇ ਸਿਵਲ ਸੁਸਾਇਟੀ ਦੀਆਂ ਉਘੀਆਂ ਹਸਤੀਆਂ ਨੂੰ ‘ਪੰਜਾਬੀ ਮੀਡੀਆ ਰਤਨ’ ਅਤੇ ਪੰਜਾਬ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ਦਾ ਅਕਾਲ ਚੈਨਲ ਯੂ.ਕੇ ਵੱਲੋਂ ਲਾਇਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਅਤੇ ਅਕਾਲ ਚੈਨਲ ਦੇ ਐਮ.ਡੀ. ਸ. ਅਮਰੀਕ ਸਿੰਘ ਕੁਨਰ ਨੇ ਦੱਸਿਆ ਕਿ ਪ੍ਰੋਗਰਾਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Send this to a friend