Skip to content
Independent perspectives. Global stories.
BREAKING

ਸੈਕਸ ਐਂਡ ਸਮੋਕ ਪਾਰਟੀ : 100 ਤੋਂ ਜ਼ਿਆਦਾ ਸਕੂਲੀ ਬੱਚੇ ਫੜੇ

Share this story

ਗੁੜਗਾਓਂ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁੜਗਾਓਂ ਦੇ ਡੀਟੀ ਸਿਟੀ ਸੈਂਟਰ ‘ਚ ਬਣੇ ‘ਬਜ ਇਨ ਬਾਰ’ ‘ਚ ਸਕੂਲੀ ਬੱਚਿਆਂ ਵੱਲੋਂ ਨਸ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਸ ਨੇ ਕਰੀਬ 100 ਸਕੂਲੀ ਬੱਚਿਆਂ ਨੂੰ ਨਸ਼ਾ ਕਰਦੇ ਹੋਏ ਫੜਿਆ ਹੈ। ਫੇਸਬੁੱਕ ਰਾਹੀਂ ਸੈਕਸ ਐਂਡ ਸਮੋਕ ਨਾਂ ਤੋਂ ਆਯੋਜਿਤ ਇਸ ਪਾਰਟੀ ‘ਚ ਸਿਗਰਟਨੋਸ਼ੀ ਕਰਨ ਲਈ ਫਲੇਵਰਡ ਹੁੱਕੇ ਦੀ ਵੀ ਵਰਤੋਂ ਕੀਤੀ ਜਾ ਰਹੀ ਸੀ। ਭਾਰਤੀ ਐਕਟ ਦੇ ਅਨੁਸਾਰ 25 ਸਾਲ ਤੋਂ ਘੱਟ ਉਮਰ ਦੇ ਲੜਕੇ-ਲੜਕੀਆਂ ਨੂੰ ਸ਼ਰਾਬ ਪਰੋਸਣਾ ਗੈਰ-ਕਾਨੂੰਨੀ ਹੈ। ਗੁੜਗਾਓਂ ‘ਚ ਪਹਿਲਾਂ ਤੋਂ ਹੀ ਫਲੇਵਰਡ ਹੁੱਕਾ ਇਸਤੇਮਾਲ ਕਰਨ ‘ਤੇ ਰੋਕ ਹੈ। ਜਾਣਕਾਰੀ ਮੁਤਾਬਕ ਗੁੜਗਾਓਂ ਦੇ ਇਸ ਬਾਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਅਤੇ ਨਸ਼ਾ ਪਰੋਸਿਆ ਜਾ ਰਿਹਾ ਸੀ। ਪੁਲਸ ਨੇ ਬਾਰ ‘ਚ ਛਾਪੇ ਦੌਰਾਨ 100 ਤੋਂ ਜ਼ਿਆਦਾ ਨਾਬਾਲਗ ਬੱਚਿਆਂ ਨੂੰ ਫੜ ਲਿਆ ਹੈ। ਪੁਲਸ ਨੇ ਦੱਸਿਆ ਕਿ ਸਾਰੇ ਵਿਦਿਆਰਥੀ-ਵਿਦਿਆਰਥਣ ਦੀ ਉਮਰ 15 ਤੋਂ 20 ਸਾਲ ਦੇ ਦਰਮਿਆਨ ਹੈ। ਛਾਪੇ ਦੌਰਾਨ ਪੁਲਸ ਇਹ ਦੇਖ ਕੇ ਹੈਰਾਨ ਰਹਿ ਗਈ ਹੈ ਕਿ ਇਸ ਬਾਰ ‘ਚ ਹਰ ਨਿਯਮ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਬੱਚਿਆਂ ਨੂੰ ਫੇਸਬੁੱਕ ਵਰਗੀਆਂ ਸੋਸ਼ਲ ਸਾਈਟਸ ‘ਤੇ ਵਿਸ਼ੇਸ਼ ਗਰੁੱਪ ਬਣਾ ਕੇ ਇਸ ਤਰ੍ਹਾਂ ਦੀਆਂ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ।ਇਸ ਪਾਰਟੀ ਦਾ ਆਯੋਜਨ ਕਰਨ ਵਾਲੇ ਵੀ ਕਿਸ਼ੋਰ ਵੀ ਹਨ। 600 ਰੁਪਏ ‘ਤੇ ਹੈੱਡ ਦੇ ਹਿਸਾਬ ਨਾਲ ਪੈਸਾ ਜਮਾ ਕਰ ਕੇ ਬਾਰ ਬੁੱਕ ਕਰਵਾਇਆ ਗਿਆ ਸੀ। ਬੱਚਿਆਂ ਨੂੰ ਨਸ਼ੇ ‘ਚ ਦੇਖ ਕੇ ਘਰ ਵਾਲਿਆਂ ਦਾ ਗੁੱਸਾ ਵੀ ਫੁੱਟ ਗਿਆ। ਪੁਲਸ ਨੇ ਇਸ ਮਾਮਲੇ ‘ਚ ਬਾਰ ਮਾਲਕ ਦਾ ਚਾਲਾਨ ਕਰ ਦਿੱਤਾ ਹੈ ਅਤੇ ਨਾਲ ਹੀ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਜਦੋਂ ਕਿ ਬੱਚਿਆਂ ਨੂੰ ਵਾਰਨਿੰਗ ਦੇ ਕੇ ਉਨ੍ਹਾਂ ਦੇ ਘਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ।

WRITTEN BY