May 26, 2026 4:16 pm

ਪੀਐਨਬੀ ਘਪਲੇ ਦੇ ਮੁਲਜ਼ਮਾਂ ਤੋਂ ਵਿੱਤ ਮੰਤਰੀ ਜੇਤਲੀ ਦੀ ਬੇਟੀ ਨੂੰ ਮਿਲੀ ਮੋਟੀ ਫੀਸ : ਰਾਹੁਲ

ਅਰੁਣ ਜੇਟਲੀ ਦੀ ਬੇਟੀ ਦੀ ਫਰਮ ’ਤੇ ਛਾਪੇਮਾਰੀ ਕਿਉਂ ਨਹੀਂ

ਨਵੀਂ ਦਿੱਲੀ, 12 ਮਾਰਚ- ਪੰਜਾਬ ਨੈਸ਼ਨਲ ਬੈਂਕ ਦੇ 12700 ਕਰੋੜ ਦੇ ਘੋਟਾਲੇ ਨੂੰ ਲੈ ਕਾਂਗਰਸ ਮੁਖੀ ਸ੍ਰੀ ਰਾਹੁਲ ਗਾਂਧੀ ਨੇ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ’ਤੇ ਵੱਡਾ ਹਮਲਾ ਬੋਲਦੇ ਹੋਏ ਟਵੀਟ ਕੀਤਾ ਹੈ ਕਿ ਅਰੁਣ ਜੇਤਲੀ ਆਪਣੀ ਬੇਟੀ ਜਿਹੜੀ ਕੇ ਵਕੀਲ ਹੈ ਉਹਨਾਂ ਨੂੰ ਬਚਾਉਣ ਦੇ ਲਈ ਚੁਪ ਹਨ। ਕਿਉਕਿ ਉਹਨਾਂ ਦੀ ਬੇਟੀ ਨੂੰ ਘਪਲੇ ਦੇ ਦੋਸ਼ੀਆਂ ਤੋਂ ਵਡੀ ਫੀਸ ਮਿਲੀ ਹੈ। ਸ੍ਰੀ ਰਾਹੁਲ ਗਾਂਧੀ ਅਨੁਸਾਰ ਇਹ ਫੀਸ ਘਪਲੇ ਦੇ ਖੁਲਾਸੇ ਤੋਂ ਇਕ ਮਹੀਨਾ ਪਹਿਲਾਂ ਦਿਤੀ ਗਈ ਸੀ।ਸ੍ਰੀ ਰਾਹੁਲ ਨੇ ਲਿਖਿਆ ਕਿ ਸੀਬੀਆਈ ਜਾਂਚ ਦੇ ਦੌਰਾਨ ਜੇਕਰ ਹੋਰ ਕਾਨੂੰਨੀ ਫਰਮਾਂ ’ਤੇ ਛਾਪੇਮਾਰੀ ਕਰ ਰਹੀ ਸੀ ਤਾਂ ਅਰੁਣ ਜੇਟਲੀ ਦੀ ਬੇਟੀ ਦੀ ਫਰਮ ’ਤੇ ਕਿਉਂ ਨਹੀ ਛਾਪੇਮਾਰੀ ਕੀਤੀ ਗਈ।ਗੌਰਤਲਬ ਹੈ ਕਿ ਪੀਐਨਬੀ ਸਕੈਮ ’ਚ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਹਨਾਂ ਦੇ ਰਿਸ਼ਤੇਦਾਰ ਮੇਹੁਲ ਚੌਕਸੀ ਮੁਖ ਮੁਲਜ਼ਮ ਹਨ।
ਦੋਨਾਂ ’ਤੇ ਐਲਓਯੂ ਦੇ ਜ਼ਰੀਏ ਬੈਂਕ ਨੂੰ 12700 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਇਲਜ਼ਾਮ ਹੈ।ਦੋਨੋ ਦੇਸ਼ ਦੇ ਬਾਹਰ ਹਨ, ਸੀਬੀਆਈ ਦੇ ਲਗਾਤਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਵੀ ਕੋਈ ਪੁਛਗਿਛ ’ਚ ਸਹਿਯੋਗ ਨੂੰ ਤਿਆਰ ਨਹੀਂ ਹੈ।ਰਾਹੁਲ ਗਾਂਧੀ ਨੀਰਵ ਮੋਦੀ ਘਪਲੇ ਦੇ ਮੁਦੇ ‘ਤੇ ਮੋਦੀ ਸਰਕਾਰ ‘ਤੇ ਲਗਾਤਾਰ ਤਿਖੇ ਹਮਲੇ ਬੋਲ ਰਹੇ ਹਨ।

Send this to a friend