Skip to content
Independent perspectives. Global stories.
BREAKING

ਮਾਇਆਵਤੀ ਨੇ ਯੂ. ਪੀ. ’ਚ ਸਮਾਜਵਾਦੀ ਸਰਕਾਰ ਹਟਾਉਣ ਦੀ ਕੀਤੀ ਮੰਗ

Share this story

ਨਵੀਂ ਦਿੱਲੀ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਉ¤ਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨੂੰ ਬਰਖ਼ਾਸਤ ਕਰਕੇ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਰਾਜ ਸਰਕਾਰ ਕਾਨੂੰਨ ਤੇ ਵਿਵਸਥਾ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਮਾਇਆਵਤੀ ਨੇ ਸਪਾ ਮੰਤਰੀ ਆਜ਼ਮ ਖਾਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀਆਂ ਗੁੰਮ ਹੋਈਆਂ ਮੱਝਾਂ ਨੂੰ ਲੱਭਣ ’ਚ ਅਸਫਲ ਰਹੇ 3 ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਸੀ ’ਤੇ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਉਥੇ ਲੋਕਾਂ ’ਤੇ ਜ਼ੁਲਮ ਹੋਇਆ ਸੀ ਉਦੋਂ ਸਮਾਜਵਾਦੀ ਪਾਰਟੀ ਦਾ ਕੋਈ ਵੀ ਮੰਤਰੀ ਕੁਝ ਨਹੀਂ ਬੋਲਿਆ ਪਰ ਹੁਣ ਮੱਝਾਂ ਦੇ ਗੁੰਮ ਹੋਣ ’ਤੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸੰਸਦ ਦੇ ਗਲਿਆਰੇ

ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਇਆਵਤੀ ਨੇ ਕਿਹਾ ਕਿ ਰਾਜਪਾਲ ਤੇ ਕੇਂਦਰ ਨੂੰ ਉ¤ਤਰ ਪ੍ਰਦੇਸ਼ ਦੇ ਮਾਹੌਲ ਤੇ ਮੌਜੂਦਾ ਸਰਕਾਰ ਦੀ ਅਰਾਜਕਤਾ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੂੰ ਹਟਾਉਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਹਾਲ ਹੀ ’ਚ ਹੋਈਆਂ ਕੁਝ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜ ਵਿੱਚ ਪੂਰੀ ਤਰ੍ਹਾਂ ਅਰਾਜਕਤਾ ਦਾ ਮਾਹੌਲ ਹੈ ਤੇ ਲੋਕਾਂ ਦੀ ਦੁਰਦਸ਼ਾ ਦੀ ਸਾਰ ਲੈਣ ਵਾਲਾ ਉਥੇ ਕੋਈ ਵੀ ਮੌਜੂਦ ਨਹੀਂ ਹੈ।

WRITTEN BY