ਡੇਰਾ ਭਾਈ ਮਸਤਾਨ ਸਿੰਘ ਜੀ ਮਹਿਰਾਜ ’ਚ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ

ਫ਼ਰੀਦਕੋਟ, 9 ਮਾਰਚ (ਸਰਬਜੀਤ ਸਿੰਘ)-ਡੇਰਾ ਭਾਈ ਮਸਤਾਨ ਸਿੰਘ ਜੀ ,ਮਹਿਰਾਜ (ਬਠਿੰਡਾ ) ਧਾਰਮਿਕ ਸੇਵਾ ਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਅਹਿਮ ਸਥਾਨ ਰਖਦਾ ਹੈ ।ਇਸ ਡੇਰੇ ਦੀ ਸਥਾਪਨਾ ਸੰਤ ਭਾਈ ਮਸਤਾਨ ਸਿੰਘ ਜੀ ਨੇ ਲਗਭਗ 100 ਸਾਲ ਪਹਿਲਾਂ ਕੀਤੀ ਸੀ ,ਸੰਤ ਮਸਤਾਨ ਸਿੰਘ ਜੀ ਹਰਿਦੁਆਰ ਤੇ ਹੋਰ ਸਥਾਨਾਂ ਤੇ ਲਗਣ ਵਾਲੇ ਕੁੰਭ ਮੇਲਿਆਂ ਤੋਂ ਇਲਾਵਾ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਗਤਾਂ ਲਈ ਖੁਲ੍ਹੇ ਲੰਗਰ ਭੰਡਾਰੇ ਲਾਉਂਦੇ ਸਨ । ਉਸ ਸਮੇਂ ਨਗਰ ਤੇ ਇਲਾਕੇ ਦੀਆਂ ਸੰਗਤਾਂ ਗਡਿਆਂ ਤੇ ਸਮਗਰੀ ਲੈਕੇ ਲੰਗਰ ਲਾਉਣ ਲਈ ਜਾਂਦੀਆਂ ਸਨ । ਇਸੇ ਤਰ੍ਹਾਂ ਉਹਨਾਂ ਦੇ ਵਰੋਸਾਏ ਸੰਤ ਦਲੀਪ ਸਿੰਘ ਜੀ ਨੇ ਵੀ ਮਹਾਂਪੁਰਸ਼ਾਂ ਦੀ ਮਰਯਾਦਾ ਨੂੰ ਕਾਇਮ ਰਖਦਿਆਂ ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਵਧ ਚੜ ਕੇ ਹਿਸਾ ਲਿਆ ਤੇ ਸੰਗਤਾਂ ਦੀ ਖ਼ੂਬ ਸੇਵਾ ਕੀਤੀ ।ਆਪ ਜੀ ਕਹਿਣੀ ਤੇ ਕਰਨੀ ਦੇ ਪੂਰੇ ਸਨ ।ਇਸੇ ਤਰਾਂ ਸੰਤ ਭਾਗ ਸਿੰਘ ਜੀ ਨੇ ਵੀ ਸੇਵਾ ਨਿਭਾਈ ।ਹੁਣ ਵਰਤਮਾਨ ਸਮੇਂ ਮੌਜੂਦਾ ਮੁਖ ਸੇਵਾਦਾਰ ਸੰਤ ਪ੍ਰਭਜੋਤ ਸਿੰਘ ਜੀ ਸੇਵਾ ਦੇ ਪੁੰਜ ਹਨ ।ਆਪ ਜੀ ਵੀ ਸਥਾਨ ਦੀ ਖ਼ੂਬ ਸੇਵਾ ਕਰ ਰਹੇ ਹਨ ।ਸੰਤ ਪ੍ਰਭਜੋਤ ਸਿੰਘ ਜੀ ਦੁਨਿਆਵੀ ਤੇ ਧਾਰਮਿਕ ਵਿਦਿਆ ਵਿਚ ਪ੍ਰਬੀਨ ਨੇ ਆਪ ਜੀ ਆਯੁਰਵੈਦ ਨਿਪੁੰਨ ਗਿਆਤਾ ਹਨ ।ਆਪ ਜੀ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਵਧ ਚੜ ਕੇ ਹਿਸਾ ਲੈਂਦੇ ਹਨ ,ਪੁਰਾਤਨ ਮਰਯਾਦਾ ਅਨੁਸਾਰ ਲੰਗਰ ਸੇਵਾ ਤੇ ਧਾਰਮਿਕ ਸੇਵਾ ਨੂੰ ਕਾਇਮ ਰਖਿਆ ਹੈ । ਆਪ ਜੀ ਅਗਵਾਈ ਅਧੀਨ ਡੇਰਾ ਧਾਰਮਿਕ ਤੇ ਸਮਾਜਿਕ ਸੇਵਾ ਵਿਚ ਵਧ ਚੜ ਕੇ ਯੋਗਦਾਨ ਪਾ ਰਿਹਾ ਹੈ ,ਆਪ ਜੀ ਅਗਵਾਈ ਅਧੀਨ ਸੰਤ ਦਲੀਪ ਸਿੰਘ ਮੈਮੋ :ਚੈਰੀ:ਸੁਸਾਇਟੀ (ਰਜਿ:) ਨੇ ਸਮਾਜ ਭਲਾਈ ਦੇ ਖੇਤਰ ਵਿਚ ਦੇਸ ਵਿਚ ਨਾਮ ਕਮਾਇਆ ਹੈ । ਡੇਰੇ ਦੁਆਰਾ ਚਲਾਈ ਜਾ ਰਹੀ ਗਊਸ਼ਾਲਾ ਵਿਚ ਗਊਆਂ ਦੀ ਖ਼ੂਬ ਸੇਵਾ ਸੰਭਾਲ ਕੀਤੀ ਜਾ ਰਹੀ ਹੈ । ਸੰਤ ਪ੍ਰਭਜੋਤ ਸਿੰਘ ਜੀ ਅਗਵਾਈ ਅਧੀਨ ਡੇਰੇ ਦੇ ਮਹਾਂਪੁਰਸ਼ਾਂ ਦੀ ਯਾਦ ਲਈ ਬਰਸ਼ੀ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਭਾਈ ਮਸਤਾਨ ਸਿੰਘ ਜੀ ,ਸੰਤ ਦਲੀਪ ਸਿੰਘ ਜੀ ਤੇ ਸੰਤ ਭਾਗ ਸਿੰਘ ਜੀ ਨਮਿਤ 28 ਫ਼ਰਵਰੀ ਨੂੰ ਪਾਏ ਗਏ । ਇਸ ਮੌਕੇ ਨਗਰ ,ਇਲਾਕੇ ਤੇ ਦੇਸ ਵਿਦੇਸ਼ ਤੋਂ ਸੰਗਤਾਂ ਨੇ ਪਹੁੰਚ ਗੁਰਬਾਣੀ ਦਾ ਓਟ ਆਸਰਾ ਲੈਂਦਿਆ ਤਨੋਂ ਮਨੋ ਧਨੋ ਸੇਵਾ ਕਰਦਿਆਂ ਗੁਰਬਾਣੀ ਨਾਲ ਜੁੜ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਸ.ਗੁਰਸੇਵਕ ਸਿੰਘ ਆਹਲੂਵਾਲੀਆ ਸਾਹਿਬ ਨੇ ਪਰਿਵਾਰ ਸਮੇਤ ਗੁਰੂ ਘਰ ਤਨੋਂ ,ਮਨੋ ,ਧਨੋ ਸੇਵਾ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂਪ੍ਰਾਪਤ ਕੀਤੀਆਂ।

Send this to a friend