ਅੰਤਰ ਕਲਾਸ ਮਹਿੰਦੀ ਮੁਕਾਬਲਾ ਕਰਵਾਇਆ

ਭਗਤਾ ਭਾਈ ਕਾ, 9 ਮਾਰਚ (ਸਵਰਨ ਸਿੰਘ ਭਗਤਾ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਚ ਅੰਮ੍ਰਿਤਾ ਪ੍ਰੀਤਮ ਹਾਊਸ ਵੱਲੋ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ । ਇਸ ਮੁਕਾਬਲੇ ਵਿਚ ਅੱਠਵੀ,ਨੌਵੀ ,ਦਸਵੀ ਕਲਾਸ ਦੀਆਂ ਕੁੱਲ ਬਾਈ ਵਿਦਿਆਰਥਣਾਂ ਨੇ ਭਾਗ ਲਿਆ। ਇਹ ਮੁਕਾਬਲਾ ਵੀਰਪਾਲ ਕੌਰ,ਰਚਨਾ ਰਾਣੀ,ਬਲਜਿੰਦਰ ਕੌਰ,ਗੁਰਵੀਰ ਕੌਰ,ਸੁਰਜੀਤ ਕੌਰ,ਜੀਵਨਜੋਤ ਕੌਰ ਦੀ ਦੇਖ ਰੇਖ ਹੇਠ ਹੋਇਆ । ਇਸ ਮੁਕਾਬਲੇ ਦੀ ਨਿਰੀਖਣ ਪ੍ਰਿੰਸੀਪਲ ਮੈਡਮ ਸਤਨਾਮ ਕੌਰ ਅਤੇ ਮੈਡਮ ਵੀਰਪਾਲ ਕੌਰ ਵੱਲੋ ਕੀਤਾ ਗਿਆ ।ਇਸ ਮੁਕਾਬਲੇ ਵਿਚ ਜਸਪ੍ਰੀਤ ਕੌਰ 10 ਕਲਾਸ ਏ ਨੇ ਪਹਿਲਾ ਸਥਾਨ ਸਿਮਰਨ ਕੌਰ ਅੱਠਵੀ ਬੀ ਨੇ ਦੂਜਾ ਸਥਾਨ ਅਤੇ ਅਰਸ਼ਨੂਰ ਕੌਰ ਦਸਵੀ ਏ ਦੀ ਵਿਦਿਆਰਥਣ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ਸਕੂਲ ਦੇ ਵਾਈਸ ਚੇਅਰਮੈਨ ਮੱਖਣ ਸਿੰਘ ਅਤੇ ਪ੍ਰਿੰਸੀਪਲ ਸਤਨਾਮ ਕੌਰ ਅਤੇ ਸਟਾਫ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

Send this to a friend