ਬਠਿੰਡਾ, 8 ਮਾਰਚ (ਇੰਦਰਜੀਤ ਨਥਾਣਾ)- ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਵੱਲੋਂ ਵਰਕਰਾਂ ਦੀ ਵਧੀਆਂ ਕਾਰੁਜ਼ਗਾਰੀ ਨੂੰ ਦੇਖ ਦੇ ਹੋਏ ਬਠਿੰਡਾ ਸ਼ਹਿਰੀ ਤੋਂ ਪਾਰਟੀ ਦੇ ਸਰਗਰਮ ਵਰਕਰ ਪ੍ਰਿਤਪਾਲ ਬੀਬੀਵਾਲਾ ਨੂੰ ਜਨਰਲ ਸਕੱਤਰ ਲਗਾਇਆਂ ਗਿਆਂ। ਇਸ ਸਮੇਂ ਉਨ੍ਹਾਂ ਨੂੰ ਇਹ ਅਹੁੱਦਾ ਮਿਲਣ ਤੇ ਪਾਰਟੀ ਦੇ ਸੀਨੀਅਰ ਆਗੂ ਡਿਪਟੀ ਮੇਅਰ ਤਰਸੇਮ ਗੋਇਲ ਅਤੇ ਸ਼ਹਿਰੀ ਪ੍ਰਧਾਨ ਦਿਆਲ ਦਾਸ ਸੋਢੀ ਨੇ ਵਧਾਈ ਦਿੱਤੀ। ਇਸ ਮੌਕੇ ਪ੍ਰਿਤਪਾਲ ਬੀਬੀਵਾਲਾ ਨੂੰ ਅਹੁੱਦਾ ਦੇਣ ਤੇ ਪਾਰਟੀ ਹਾਈਕਮਾਨ ਦੇ ਸੀਨੀਅਰ ਆਗੂਆਂ ਦਾ ਪ੍ਰਿਤਪਾਲ ਬੀਬੀਵਾਲਾ ਦੇ ਨਾਲ ਭਾਜਪਾ ਮੰਡਲ ਨਥਾਣਾ ਦੇ ਪ੍ਰਧਾਨ ਅਤੇ ਨਥਾਣਾ ਦੇ ਮੈਂਬਰ ਕੌਸ਼ਲਰ ਹਰਿੰਦਰਜੀਤ ਸਿੰਘ ਨਾਮੀ ,ਵਰਿੰਦਰ ਸਿੰਘ ਸੰਧੂ,ਜਸਵੰਤ ਬੁਰਜ ਡੱਲਾ ਤੇ ਸਮੂਹ ਭਜਪਾ ਮੰਡਲ ਨਥਾਣਾ ਦੇ ਵਰਕਰਾਂ ਨੇ ਧੰਨਵਾਦ ਕੀਤਾ ਤੇ ਪ੍ਰਿਤਪਾਲ ਬੀਬੀਵਾਲਾ ਨੂੰ ਵਧਾਈ ਦਿੱਤੀ।