ਪੀ.ਐਨ.ਬੀ. ਘੋਟਾਲਾ: ਮੇਹੁਲ ਚੌਕਸੀ ਨੇ ਸੀ.ਬੀ.ਆਈ. ਨੂੰ ਕਿਹਾ-ਬਿਮਾਰ ਹੋਣ ਕਾਰਨ ਨਹੀਂ ਆ ਸਕਦਾ ਭਾਰਤ

ਨਵੀਂ ਦਿੱਲੀ, 8 ਮਾਰਚ (ਪੀ.ਟੀ.)- ਪੰਜਾਬ ਨੈਸ਼ਨਲ ਬੈਂਕ ਘੋਟਾਲੇ ’ਚ ਦੋਸ਼ੀ ਮੇਹੁਲ ਚੌਕਸੀ ਨੇ ਸੀ.ਬੀ.ਆਈ. ਨੂੰ ਕਿਹਾ ਕਿ ਬਿਮਾਰੀ ਦੇ ਕਾਰਨ ਭਾਰਤ ਨਹੀਂ ਆ ਸਕਦਾ।ਪਹਿਲੀ ਵਾਰ ਸੀ.ਬੀ.ਆਈ. ਨੂੰ ਭੇਜੇ ਜਵਾਬ ‘ਚ ਚੌਕਸੀ ਨੇ ਕਿਹਾ ਕਿ ਉਹ ਅਜੇ ਆਪਣੀ ਸਿਹਤ ਸੰਬੰਧੀ ਸਮਸਿਆ ਦੇ ਕਾਰਨ ਯਾਤਰਾ ਕਰਨ ਦੀ ਸਥਿਤੀ ‘ਚ ਨਹੀਂ ਹੈ। ਉਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ, ਜਿਸ ਦਾ ਇਲਾਜ ਇਸ ਸਾਲ ਫਰਵਰੀ ਤੋਂ ਪਹਿਲੇ ਹਫਤੇ ‘ਚ ਹੋਇਆ ਹੈ ਅਤੇ ਚਲ ਰਿਹਾ ਹੈ। ਚੌਕਸੀ ਨੇ ਸੀ.ਬੀ.ਆਈ. ਨੂੰ ਕਿਹਾ ਕਿ ਕਿਉਂਕਿ ਉਨ੍ਹਾਂ ਦਾ ਪਾਸਪੋਰਟ ਰਦ ਕੀਤਾ ਗਿਆ ਹੈ।

Send this to a friend