May 26, 2026 1:57 am

ਹੁਣ ਯੂ.ਪੀ. ’ਚ ਤੋੜੀ ਗਈ ਅੰਬੇਡਕਰ ਦੀ ਮੂਰਤੀ

ਮੇਰਠ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਤ੍ਰਿਪੁਰਾ ’ਚ ਵਿਧਾਨਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਲੇਨਿਨ ਦੀ ਮੂਰਤੀ ਤੋੜਨ ਤੋਂ ਬਾਅਦ ਮੂਰਤੀਆਂ ਤੋੜਨ ਦਾ ਲਗਾਤਾਰ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ।ਤ੍ਰਿਪੁਰਾ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹੁਣ ਉਤਰ ਪ੍ਰਦੇਸ਼ ਤੱਕ ਪਹੁੰਚ ਗਿਆ ਹੈ। ਯੂ.ਪੀ. ਦੇ ਮੇਰਠ ‘ਚ ਭੀਮਰਾਓ ਅੰਬੇਡਕਰ ਦੀ ਮੂਰਤੀ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਲਾਕੇ ‘ਚ ਤਨਾਅ ਦੀ ਸਥਿਤੀ ਬਣ ਰਹੀ ਹੈ।ਮੇਰਠ ਤੋਂ ਮਦਾਨਾ ‘ਚ ਲਗੀ ਬੀ.ਆਰ. ਅੰਬੇਡਕਰ ਦੀ ਇਕ ਮੂਰਤੀ ਬੁਧਵਾਰ ਸਵੇਰੇ ਨੁਕਸਾਨੀ ਮਿਲੀ।

Send this to a friend