ਜਦੋਂ ਧੂਫ ਦੇ ਭੁਲੇਖੇ ਗਹਿਣਿਆਂ ਵਾਲਾ ਲਿਫਾਫਾ ਨਹਿਰ ’ਚ ਸੁੱਟ ਬੈਠੇ

ਭਵਾਨੀਗੜ, 7 ਮਾਰਚ (ਇਕਬਾਲ ਬਾਲੀ, ਕ੍ਰਿਸ਼ਨ ਗਰਗ)- ਅੱਜ ਸੰਗਰੂਰ ਦੇ ਇੱਕ ਪਰਿਵਾਰ ਨਾਲ ਉਸ ਵੇਲੇ ਅਨੋਖੀ ਘਟਨਾ ਵਾਪਰੀ ਜਦੋਂ ਪਰਿਵਾਰ ਨੇ ਧੂਫ ਬੱਤੀ ਵਾਲੀ ਰਾਖ ਦੇ ਭਰੇ ਲਫਾਫੇ ਦੀ ਜਗਾ ਕਾਰ ਚ ਪਿਆ ਗਹਿਣਿਆਂ ਵਾਲਾ ਲਿਫਾਫਾ ਹੀ ਨਦਾਮਪੁਰ ਨੇੜੇ ਨਹਿਰ ਵਿੱਚ ਤੈਰਾਅ ਦਿੱਤਾ। ਅਸਲ ਵਿੱਚ ਹੋਇਆ ਇੰਝ ਕਿ ਨਾਭਾ ਗੇਟ ਸੰਗਰੂਰ ਦਾ ਰਹਿਣ ਵਾਲਾ ਲਖਵੀਰ ਚੰਦ ਮੰਗਲਵਾਰ ਸਵੇਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਟਿਆਲਾ ਤੋ ਕਿਸੇ ਰਿਸ਼ਤੇਦਾਰ ਨੂੰ ਮਿਲਕੇ ਕਾਰ ਰਾਹੀ ਵਾਪਸ ਸੰਗਰੂਰ ਪਰਤ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਇੱਕੋ ਰੰਗ ਦੇ ਦੋ ਲਫਾਫੇ ਪਏ ਸਨ ਜਿੰਨਾਂ ਵਿਚੋ ਇੱਕ ਲਿਫਾਫੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਅਤੇ ਦੂਸਰਾ ਲਿਫਾਫਾ ਧੂਫ ਬੱਤੀ ਦੀ ਰਾਖ ( ਸਮੱਗਰੀ) ਵਾਲਾ ਸੀ ਜਿਸ ਨੂੰ ਪਰਿਵਾਰ ਨੇ ਚਲਦੇ ਪਾਣੀ ਵਿੱਚ ਤੈਰਾਉਣਾ ਸੀ।
ਜਿਉ ਹੀ ਉਹਨਾਂ ਦੀ ਗੱਡੀ ਨਦਾਮਪੁਰ ਬਾਈਪਾਸ ਨਹਿਰ ਕੋਲ ਪਹੁੰਚੀ ਤਾਂ ਕਾਰ ਸਵਾਰ ਕਾਰ ਚੋ ਉਤਰਨ ਦੀ ਬਜਾਏ ਕਾਰ ਵਿੱਚ ਬੈਠੇ ਬਠਾਏ ਹੀ ਭੁਲੇਖੇ ਵਿੱਚ ਜਲਦੀ ਨਾਲ ਗਹਿਣਿਆਂ ਵਾਲਾ ਲਿਫਾਫਾ ਹੀ ਨਹਿਰ ਵਿੱਚ ਸੁੱਟ ਬੈਠੇ।ਕਾਰ ਸਵਾਰਾਂ ਨੇ ਸੰਗਰੂਰ ਪਹੁੰਚਣ ਤੇ ਜਦੋਂ ਕਾਰ ਚ ਪਏ ਲਿਫਾਫੇ ਨੂੰ ਦੇਖਿਆ ਤਾਂ ਉਸ ਵਿੱਚ ਧੂਫ ਬੱਤੀ ਵਾਲੀ ਸਮੱਗਰੀ ਦੇਖ ਕੇ ਉਹ ਸਭ ਹੱਕੇ ਬੱਕੇ ਰਹਿ ਗਏ ਅਤੇ ਉਨਾਂ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਤਾਂ ਗਹਿਣਿਆਂ ਵਾਲਾ ਲਿਫਾਫਾ ਹੀ ਨਹਿਰ ਵਿੱਚ ਤੈਰ ਆਏ ਹਨ। ਉਕਤ ਲੋਕ ਉਸੇ ਸਮੇਂ ਹੀ ਉਲਟੇ ਪੇਰੀਂ ਵਾਪਸ ਨਦਾਮਪੁਰ ਨਹਿਰ ‘ਤੇ ਪਹੁੰਚੇ ਅਤੇ ਗਹਿਣਿਆਂ ਵਾਲੇ ਲਿਫਾਫੇ ਨੂੰ ਨਹਿਰ ਚੋ ਲੰਭਣ ਲਈ ਆਮ ਲੋਕਾਂ ਤੇ ਪਟਿਆਲਾ ਤੋ ਬੁਲਾਏ ਗੋਤਾਖੋਰਾਂ ਦੀ ਸਹਾਇਤਾ ਲੈਣੀ ਸ਼ੁਰੂ ਕਰ ੋਿਦੱਤੀ ਪ੍ਰਤੂੰ ਖਬਰ ਲਿਖੇ ਜਾਣ ਤੱਕ ਪਰਿਵਾਰ ਦੇ ਹੱਥਪੱਲੇ ਕੁੱਝ ਵੀ ਨਾ ਪਿਆ। ਇਸ ਸਬੰਧੀ ਪੁਲਿਸ ਚੋਕੀ ਚੰਨੋ ਦੇ ਇੰਚਾਰਜ ਐਸ ਆਈ ਰਾਜਵੰਤ ਕੁਮਾਰ ਨੇ ਦੱਸਿਆ ਕਿ ਘਟਨਾਂ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਨਹਿਰ ਤੇ ਇਕੱਠੀ ਹੋਈ ਲੋਕਾਂ ਦੀ ਭੀੜ ਨੂੰ ਸੰਭਾਲਿਆ । ਪੁਲਿਸ ਮੁਤਬਿਕ ਪਰਿਵਾਰ ਦਾ ਨਹਿਰ ਚ ਗਿਰੇ ਲਿਫਾਫੇ ਵਿੱਚ 10 ਤੋ 15 ਤੋਲੇ ਸੋਨਾਂ ਅਤੇ ਅੱਧਾ ਕਿਲੋ ਦੇ ਕਰੀਬ ਚਾਂਦੀ ਦੇ ਗਹਿਣੇ ਸਨ।

Send this to a friend