ਨਵੀਂ ਦਿੱਲੀ, 6 ਫਰਵਰੀ (ਵਿਸ਼ਵ ਵਾਰਤਾ)- ਏਅਰ ਇੰਡੀਆ ਭਾਰੀ ਕਰਜ਼ੇ ਦੇ ਬੋਝ ਹੇਠਾਂ ਦਬ ਗਈ ਹੈ। ਇਸ ਸਬੰਧੀ ਲੋਕ ਸਭਾ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਅਜੀਤ ਸਿੰਘ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਏਅਰ ਇੰਡੀਆ ਉਤੇ 26032.93 ਕਰੋੜ ਰੁਪਏ ਦਾ ਬਕਾਇਆ ਹੈ। ਲੱਖਾਂ ਲੋਕਾਂ ਨੂੰ ਹਵਾਈ ਸਫ਼ਰ ਰਾਹੀਂ ਆਪਣੀਆਂ ਮੰਜ਼ਿਲ੍ਹਾਂ ਉਤੇ ਪਹੁੰਚਾਉਣ ਵਾਲੀ ਸਰਕਾਰ ਖੇਤਰ ਦੀ ਇਸ ਕੰਪਨੀ ਬਾਰੇ ਸਰਕਾਰ ਦਾ ਇਹ ਬਿਆਨ ਕਾਫੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੌਮਾਂਤਰੀ ਆਵਾਜਾਈ ਸੰਘ ਦੀ ਸਹਾਇਤਾ ਨਾਲ ਈਂਧਣ ਸਮਰਥਾ ਅਤੇ ਅੰਤਰ ਵਿਸ਼ਲੇਸ਼ਣ ਕੀਤਾ ਗਿਆ ਹੈ। ਆਵਾਜਾਈ ਸੰਘ ਦੀਆਂ ਸਿਫਾਰਿਸ਼ਾਂ ’ਤੇ ਅਮਲ ਕਰਨ ਨਾਲ ਈਂਧਣ ਵਿੱਚ ਕਾਫੀ ਬੱਚਤ ਵੀ ਹੋ ਰਹੀ ਹੈ।



