May 26, 2026 10:29 pm

ਨੌਜਵਾਨ ਸ਼ਕਤੀ ਦੀ ਊਰਜਾ ਦੇਸ਼ ਦੀ ਕਿਸਮਤ ਬਦਲਣ ਦੇ ਸਮਰਥ : ਪ੍ਰਧਾਨ ਮੰਤਰੀ

ਪੂਰਬ-ਉਤਰ ’ਚ ਭਾਜਪਾ ਦੀ ਜਿੱਤ ਦਾ ਪੂਰਾ ਦੇਸ਼ ਮਨਾ ਰਿਹਾ ਹੈ ਜਸ਼ਨ

ਕਰਨਾਟਕ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਰਨਾਟਕ ਦੇ ਤੁਮਕੁਰੂ ’ਚ ਵੀਡੀਓ ਕਾਨਫਰੈਂਸਿੰਗ ਰਾਹੀਂ ਨੌਜਵਾਨਾਂ ਨੂੰ ‘ਯੂਥ ਪਾਵਰ: ਏ ਵਿਜਨ ਫਾਰ ਨਿਊ ਇੰਡੀਆ’ ਦੇ ਵਿਸ਼ੇ ’ਤੇ ਸੰਬੋਧਨ ਕਰਦੇ ਹੋਏ ਨੌਜਵਾਨਾਂ ਦੀ ਜੰਮ ਕੇ ਤਾਰੀਫ ਕੀਤੀ।ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਗਲਬਾਤ ਹੋਵੇ, ਉਨ੍ਹਾਂ ਤੋਂ ਹਮੇਸ਼ਾ ਕੁਝ ਸਿਖਣ ਨੂੰ ਮਿਲਦਾ ਹੈ। ਪੀ.ਐਮ. ਨੇ ਪੂਰਬ-ਉਤਰ ਦੇ ਤਿੰਨ ਰਾਜਾਂ ਦੇ ਚੋਣ ਨਤੀਜਿਆਂ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਅਜ ਪੂਰਾ ਦੇਸ਼ ਭਾਜਪਾ ਦੀ ਜਿਤ ਦਾ ਜਸ਼ਨ ਮਨਾ ਰਿਹਾ ਹੈ।ਜ਼ਿਕਰਯੋਗ ਹੈ ਕਿ ‘ਯੂਥ ਪਾਵਰ: ਏ ਵਿਜਨ ਫਾਰ ਨਿਊ ਇੰਡੀਆ‘ ਪ੍ਰੋਗਰਾਮ ਦਾ ਆਯੋਜਨ ਰਾਮਕ੍ਰਿਸ਼ਨ ਵਿਵੇਕਾਨੰਦ ਆਸ਼ਰਮ ਦੇ ਅਧੀਨ ਜਯੰਤੀ ਸਮਾਰੋਹ ਨੂੰ ਯਾਦਗਾਰ ਬਣਾਉਣ, ਸ਼ਿਕਾਗੋ ’ਚ ਵਿਵੇਕਾਨੰਦ ਵਲੋਂ ਦਿਤੇ ਗਏ ਭਾਸ਼ਣ ਦੀ 125ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣ ਅਤੇ ਨਾਲ ਹੀ ਸਿਸਟਮ ਨਿਵੇਦਿਤਾ ਦੀ 150ਵੀਂ ਜਯੰਤੀ ਜਾ ਜਸ਼ਨ ਮਨਾਉਣ ਲਈ ਕੀਤਾ ਗਿਆ ਹੈ।ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜ ਸਾਡਾ ਭਾਰਤ ਪੂਰੀ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। 65 ਫੀਸਦੀ ਤੋਂ ਵਧ ਲੋਕਾਂ ਦੀ ਉਮਰ 35 ਸਾਲ ਤੋਂ ਘਟ ਹੈ। ਨੌਜਵਾਨ ਸ਼ਕਤੀ ਦੀ ਇਹ ਊਰਜਾ ਦੇਸ਼ ਦੀ ਕਿਸਮਤ ਬਦਲ ਸਕਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਆਪਣੇ ਦਮ ’ਤੇ ਆਪਣਾ ਬਿਜ਼ਨੈਸ ਸ਼ੁਰੂ ਕਰ ਸਕਣ ਬਿਨਾਂ ਬੈਂਕ ਗਾਰੰਟੀ ਕਰਜ਼ ਮਿਲ ਸਕੇ, ਇਸ ਲਈ ਸਰਕਾਰ ਵਲੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚਲਾਈ ਜਾ ਰਹੀ ਹੈ। ਮੁਦਰਾ ਯੋਜਨਾ ਦੇ ਅਧੀਨ ਹੁਣ ਤਕ ਦੇਸ਼ ‘ਚ ਕਰੀਬ 11 ਕਰੋੜ ਲੋਨ ਦਿਤੇ ਗਏ ਹਨ। ਕਰਨਾਟਕ ਦੇ ਨੌਜਵਾਨਾਂ ਦੇ ਵੀ ਇਕ ਕਰੋੜ 14 ਲਖ ਤੋਂ ਵਧ ਲੋਨ ਮਨਜ਼ੂਰ ਕੀਤੇ ਗਏ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਬ-ਉਤਰ ਦੇ ਜਸ਼ਨ ‘ਚ ਪੂਰਾ ਦੇਸ਼ ਸ਼ਾਮਲ ਸੀ।

Send this to a friend