ਲਖਨਊ, 4 ਮਾਰਚ (ਪੀ.ਟੀ.)- ਲਖਨਊ ਅਤੇ ਫੂਲਪੁਰ ਦੀਆਂ ਸੀਟਾਂ ‘ਤੇ ਹੋ ਰਹੇ ਉਪ-ਚੋਣਾਂ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਵਡਾ ਬਿਆਨ ਦਿਤਾ ਹੈ। ਮਾਇਆਵਤੀ ਨੇ ਸਿਧੇ ਤੌਰ ‘ਤੇ ਸਮਾਜਵਾਦੀ ਪਾਰਟੀ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿਤਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਵੀ ਕਿਹਾ ਕਿ ਸਾਡੀ ਪਾਰਟੀ ਭਾਜਪਾ ਉਮੀਦਵਾਰ ਨੂੰ ਹਰਾਉਣ ਵਾਲੇ ਉਮੀਦਵਾਰ ਦਾ ਸਮਰਥਨ ਕਰੇਗੀ।