May 26, 2026 1:52 pm

ਲੁਧਿਆਣਾ ’ਚ ਦੁਲਹਨ ਦੀ ਕਾਰ ਨਾਲ ਹਾਦਸਾ-2 ਮੌਤਾਂ

ਲੁਧਿਆਣਾ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਲੁਧਿਆਣਾ ਦੇ ਸਥਾਨਕ ਇਲਾਕੇ ਦੁਗਰੀ ’ਚ ਦੋ ਕਾਰਾ ਦੇ ਵਿਚ ਭਿਆਨਕ ਟੱਕਰ ਹੋ ਗਈ ਅਤੇ ਇਕ ਕਾਰ ਦੇ ਵਿੱਚ ਦੁਲਹਨ ਵੀ ਸਵਾਰ ਸੀ ਪਰ ਖੁਸਕਿਸਮਤੀ ਇਹ ਰਹੀ ਕਿ ਦੁਲਹਨ ਸਿਰਫ ਜਖ਼ਮੀ ਹੀ ਹੋਈ।ਪਰ ਸਥਾਨਕ ਦੁਗਰੀ ਇਲਾਕੇ ਵਿਚ ਦੋ ਕਾਰਾਂ ਦੀ ਟਕਰ ਦੌਰਾਨ ਸੜਕ ‘ਤੇ ਜਾ ਰਹੇ ਦੋ ਵਿਅਕਤੀਆਂ ਦੀ ਕਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ।ਹਾਦਸੇ ਵਿਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਾਰ ਦੇ ਵਿਚ ਸਵਾਰ ਹੋ ਕੇ ਆਪਣੇ ਵਿਆਹ ਦੇ ਲਈ ਤਿਆਰ ਹੋਣ ਜਾ ਰਹੀ ਸੀ।

Send this to a friend