ਫੂਲ ਟਾਊਨ, 4 ਮਾਰਚ (ਮੱਖਣ ਸਿੰਘ ਬੁੱਟਰ)- ਸਥਾਨਕ ਦੋਧੀ ਯੁਨੀਅਨ ਦਾ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸੱਤ ਮਾਰਚ ਨੂੰ ਫਾਇਰ ਬ੍ਰਿਗੇਡ ਦੇ ਦਫਤਰ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਹੋਣਗੇ। ਅੱਗੇ ਜਾਣਕਾਰੀ ਦਿੰਦਿਆਂ ਦੋਧੀ ਯੂਨੀਅਨ ਦੇ ਪ੍ਰਧਾਨ ਅੰਗਰੇਜ ਸਿੰਘ ਫੌਜੀ, ਬਲੱਡ ਡੌਨਰ ਕੌਂਸਲ ਦੇ ਪ੍ਰਧਾਨ ਧਰਮ ਸਿੰਘ ਭੁੱਲਰ ਅਤੇ ਪਵਨ ਮੈਹਿਤਾ ਨੇ ਸਾਝੇਂ ਤੌਰ ਤੇ ਦੱਸਿਆ ਕਿ ਦੋਧੀ ਯੁਨੀਅਨ ਦਾ ਇਹ 38ਵਾਂ ਸਮਾਗਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰਾਂ ਇਸ ਵਾਰ ਵੀ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।