ਬਰੇਟਾ, 3 ਮਾਰਚ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਲ਼ਾਗੇ ਦੇ ਪਿੰਡ ਕੁਲਰੀਆਂ ਦੇ ਨੌਜਵਾਨ ਗੁਰਵਿੰਦਰ ਸਿੰਘ ਗੁਰੀ ਜਿਸ ਦੇ ਅਗਵਾ ਤੋ ਬਾਅਦ ਕਤਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ ਪੁਲਿਸ ਵੱਲੋ ਲਾਸ਼ ਬਰਾਮਦ ਕਰ ਲਈ ਗਈ ਸੀ ਅਤੇ ਮ੍ਰਿਤਕ ਦੀ ਪਤਨੀ ਸਮੇਤ ਪੰਜ ਵਿਆਕਤੀਆਂ ਵਿਰੱਧ ਕੇਸ ਦਰਜ ਹੋਇਆਂ ਸੀ ਪਰ ਪਿੰਡ ਦੇ ਲੋਕਾ ਨੂੰ ਸ਼ਿਕਾਇਤ ਸੀ ਕਿ ਪੰਜ ਤੋ ਇਲਾਵਾ ਇੱਕ ਦੋਸ਼ੀ ਹੋਰ ਹੈ ਜਿਸ ਨੂੰ ਇਸ ਕੇਸ ਵਿੱਚ ਸ਼ਾਮਿਲ ਨਹੀ ਕੀਤਾ ਗਿਆ ਹੈ ਅਤੇ ਇਸ ਮੰਗ ਨੂੰ ਲੈ ਕੇ ਕੱਲ ਬਰੇਟਾ ਥਾਣੇ ਅੱਗੇ ਸਾਰਾ ਦਿਨ ਧਰਨਾ ਦਿੱਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਪੁਲਿਸ ਤੋਂ ਮੰਗ ਕੀਤੀ ਗਈ ਕਿ ਛੇਵਾਂ ਵਿਆਕਤੀ ਵੀ ਸ਼ਾਮਿਲ ਕੀਤਾ ਜਾਵੇ।
ਸ਼ਾਮ ਤੱਕ ਉਪ ਪੁਲਿਸ ਕਪਤਾਨ ਬੁਢਲਾਡਾ ਰਛਪਾਲ ਸਿੰਘ ਧਰਨੇ ਵਿੱਚ ਪੁੱਜੇ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੇ ਸੰਤਸ਼ੁਟੀ ਕਰਦੇ ਹੋਏ ਧਰਨਾਕਾਰੀਆ ਵੱਲੋ ਧਰਨਾ ਚੁੱਕ ਲਿਆ ਗਿਆ ਇਸ ਦੋਰਾਨ ਲਾਸ਼ ਦਾ ਪੋਸਟਮਾਰਟਮ ਵੀ ਨਹੀ ਹੋ ਸੱਕਿਆ ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦਾ ਯਤਨ ਕਰ ਰਹੀ ਹੈ ਤਾਂ ਜੋ ਉਸਦਾ ਸੰਸਕਾਰ ਕੀਤਾ ਜਾ ਸਕੇ।