ਸ੍ਰੀ ਹਜ਼ੂਰ ਸਾਹਿਬ ਵਾਲੇ ਸੰਤਾਂ ਵੱਲੋਂ ਮੇਹਟਾਂ ਬਾਈਪਾਸ ਚੋਂਕ ਨੇੜੇ ਹੋਲਾ ਮੁਹੱਲਾ ਸਬੰਧੀ ਗੁਰੂ ਕੇ ਲੰਗਰ ਸ਼ੁਰੂ

ਫਗਵਾੜਾ, 27 ਫਰਵਰੀ (ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ)- ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜੱਥੇਦਾਰ ਬਾਬਾ ਗੁਰਨਾਮ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਹੋਲਾ ਮੁਹੱਲਾ ਤੇ ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਮੇਹਟਾਂ ਬਾਈਪਾਸ ਚੋਂਕ ਨੇੜੇ ਗੁਰੂ ਕੇ ਲੰਗਰ ਲਗਾਏ ਗਏ ਹਨ। ਜੱਥੇਦਾਰ ਬਾਬਾ ਗੁਰਨਾਮ ਸਿੰਘ ਨੇ ਦੱਸਿਆ 26 ਫਰਵਰੀ ਤੋਂ ਸ਼ੁਰੂ ਕੀਤੇ ਗਏ ਗੁਰੂ ਕੇ ਲੰਗਰ 2 ਮਾਰਚ ਸ਼ਾਮ ਤੱਕ ਲਗਾਤਾਰ ਜਾਰੀ ਰਹਿਣਗੇ। ਬਾਬਾ ਗੁਰਨਾਮ ਸਿੰਘ ਨੇ ਸੰਗਤਾਂ ਨੂੰ ਗੁਰੂ ਕੇ ਲੰਗਰ ਵਿੱਚ ਵੱਧ ਚੜ੍ਹ ਕੇ ਸੇਵਾ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਸ੍ਰ.ਅਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਤੋਂ 33 ਸਾਲ ਪਹਿਲਾਂ ਸੱਚਖੰਡ ਵਾਸੀ ਸੰਤਤ ਬਾਬਾ ਸ਼ੀਸ਼ਾ ਸਿੰਘ ਜੀ ਹਜ਼ੂਰ ਸਾਹਿਬ ਵਾਲਿਆ ਨੇ ਹੋਲਾ ਮੁਹੱਲਾ ਸਬੰਧੀ ਗੁਰੂ ਕੇ ਲੰਗਰ ਸ਼ੁਰੂ ਕਰਵਾਏ ਸਨ। ਗੁਰੂ ਕੇ ਲੰਗਰ ਵਿੱਚ ਚਾਹ-ਪਕੋੜੇ ਅਤੇ ਜਲੇਬੀਆਂ ਤੋਂ ਇਲਾਵਾ ਫਰੂਟ ਨਾਲ ਵੀ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ।

Send this to a friend