ਜਲਾਲਾਬਾਦ, 27 ਫਰਵਰੀ (ਸੰਦੀਪ ਮਹੰਤ, ਲਵਿਸ਼ ਕਾਲੜਾ)- ਦੱਖਣੀ ਅਫਰੀਕਾ ’ਚ ਸੰਪੰਨ ਹੋਏ ਅੰਡਰ-19 ਕ੍ਰਿਕਟ ਟੂਰਨਾਮੈਂਟ ਦੌਰਾਨ ਸਟਾਰ ਬਣੇ ਜਲਾਲਾਬਾਦ ਦੇ ਪਿੰਡ ਚੱਕ ਖੇੜੇ ਵਾਲਾ (ਜੈਮਲ ਵਾਲਾ) ਦੇ ਜਮਪਲ ਸ਼ੁੱਭਮਨ ਗਿਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅੱਜ ਜਲਾਲਾਬਾਦ ਪਹੁੰਚਣ ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਵਾ ਵਰਗ ਨੇ ਆਪਣੀਆਂ ਪਲਕਾਂ ਵਿਛਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਸ਼ੁੱਭਮਨ ਗਿੱਲ ਅਤੇ ਉਨ੍ਹਾਂ ਦੇ ਦਾਦਾ ਦੀਦਾਰ ਸਿੰਘ, ਦਾਦੀ ਜਸਮੇਲ ਕੌਰ, ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਕੀਰਤ ਕੌਰ, ਚਾਚਾ ਯਾਦਵਿੰਦਰ ਅਤੇ ਉਨ੍ਹਾਂ ਦੀ ਛੋਟੀ ਭੈਣ ਸ਼ਹਿਨੀਲ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਸ਼ਹਿਰ ਸੈਕਰਟ ਹਾਰਡ ਕਾਨਵੇਂਟ ਸਕੂਲ ਤੋਂ ਵੱਡੀ ਗਿਣਤੀ ਵਿੱਚ ਯੂਵਾ ਵਰਗ ਨੇ ਜੀਪ ਦੇ ਰਾਹੀਂ ਰੋਡ ਸ਼ੋ ਰਾਹੀ ਸ਼ੁੱਭਮਨ ਗਿੱਲ ਨੂੰ ਸਪਾਈਸੀ ਗਾਰਡਨ ਤੱਕ ਲਿਆਂਦਾ ਅਤੇ ਇਥੇ ਸਾਬਕਾ ਮੰਤਰੀ ਹੰਸ ਰਾਜ ਜੋਸਨ, ਸ਼ਿਅਦ ਦੇ ਜਿਲਾ ਸ਼ਹਿਰੀ ਪ੍ਰਧੀਨ ਅਸ਼ੋਕ ਅਨੇਜਾ, ਰਾਜ ਬਖਸ਼ ਕੰਬੋਜ, ਦਵਿੰਦਰ ਕੁੱਕੜ, ਰਮਨ ਸਿਡਾਨਾ, ਡਾ. ਸ਼ਿਵ ਛਾਬੜਾ , ਬਿੱਲੂ ਚੁੱਘ, ਗਾਰਡਨ ਦੇ ਸੰਚਾਲਕ ਵਿਸ਼ਾਲ ਛਾਬੜਾ, ਵਿਪਨ ਛਾਬੜਾ ਅਤੇ ਹੋਰਨਾਂ ਸ਼ਹਿਰ ਪੱਤਵੰਤਿਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਡੀਐਸਪੀ ਅਮਰਜੀਤ ਸਿੰਘ ਗਿੱਲ, ਐਸਐਚਓ ਸਦਰ ਪ੍ਰੇਮ ਕੁਮਾਰ ਅਤੇ ਥਾਨਾ ਸਿਟੀ ਪ੍ਰਭਾਰੀ ਅਭਿਨਵ ਚੌਹਾਨ ਵਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਇਥੇ ਸ਼ੁੱਭਮਨ ਗਿੱਲ ਮੀਡੀਆ ਦੇ ਰੂ-ਬ-ਰੂ ਹੋਏ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੇ ਪਹਿਲੇ ਪੜਾਅ ਵਿੱਚ ਕਾਮਯਾਬ ਹੋਣ ਪਿੱਛੇ ਦਾਦਾ ਅਤੇ ਪਿਤਾ ਨੂੰ ਸਿਹਰਾ ਦਿੱਤਾ। ਇਸੇ ਤਰ੍ਹਾਂ ਸਥਾਨਕ ਐਫੀਸ਼ੈਂਟ ਕਾਲਜ਼ ’ਚ ਵੀ ਸੰਚਾਲਕ ਕੁਲਦੀਪ ਸਿੰਘ ਬਰਾੜ੍ਹ ਵਲੋਂ ਸ਼ੁੱਭਮਨ ਗਿੱਲ ਦਾ ਸਵਾਗਤ ਕੀਤਾ ਗਿਆ।