ਗੁਰੂ ਘਰ ਕਾ ਅਤੁੱਟ ਲੰਗਰ ਹੋਲੀ ਮੌਕੇ ਲਗਾਤਾਰ ਲਗਾਇਆ ਜਾਵੇਗਾ : ਗੁਰਮੇਜ ਸਿੰਘ

ਅੰਮ੍ਰਿਤਸਰ, 26 ਫਰਵਰੀ (ਦਲਬੀਰ ਸਿੰਘ ਗੁਮਾਨਪੁਰਾ)-ਸਮਾਚਾਰ ਅਨੁਸਾਰ ਗੁਰੂ ਘਰ ਸਾਹਿਬ ਦੀ ਸੇਵਾ ਕਰਨ ਵਾਲੇ ਪ੍ਰਬੰਧਕ ਜਥੇਦਾਰ ਬਾਬਾ ਗੁਰਮੇਜ ਸਿੰਘ ਕਾਰਜ ਦੀ ਦੇਖ-ਰੇਖ ਹੇਠ ਇਲਾਕੇ ਦੀਆਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਮਕਬੂਲਪੁਰਾ ਚੁੰਗੀ, ਨਜ਼ਦੀਕ ਸੀਨੀ: ਸੁਪਰੀਟੈ-ਡੈਟ ਆਫ ਪੰਜਾਬ ਪੁਲਿਸ, ਜੀ.ਟੀ.ਰੋਡ ਜਲੰਧਰ, ਅੰਮ੍ਰਿਤਸਰ ਵਿਖੇ ਸਲਾਨਾ ਦੀ ਤਰ੍ਹਾਂ ਹੋਲੀਆਂ ਦੇ ਸੁਭ ਦਿਹਾੜੇ ਦੌਰਾਨ ਲਗਾਇਆ ਜਾਂਦਾ ਹੈ। ਕਿਉ-ਕਿ ਹੋਲੀਆਂ ਦੇ ਸੁਭ ਦਿਹਾੜੇ ਦੇ ਦਿਨਾਂ ਦੌਰਾਨ ਗੁ: ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਘਰ ਦੇ ਦਰਸ਼ਨਾਂ ਨੂੰ ਜਾ ਰਹੀਆਂ ਤੇ ਆ ਰਹੀਆਂ ਸਮੂੰਹ ਸੰਗਤਾਂ ਨੂੰ ਰਸਤੇ ਵਿੱਚ ਰੋਕ ਕੇ ਗੁਰੂ ਘਰ ਸਾਹਿਬ ਦੇ ਅਤੁੱਟ ਲੰਗਰ ਪ੍ਰਸ਼ਾਦ ਵਰਤਾਇਆ ਤੇ ਛਕਾਇਆ ਜਾਂਦਾ ਹੈ, ਕਿਉ-ਕਿ ਸਾਡੇ ਸਾਹਿਬ ਦੇ ਹੁਕਮਾਂ ਅਨੁਸਾਰ ਅਤੁੱਟ ਲੰਗਰ ਵਰਤਾਉਣ ਅਤੇ ਛਕਾਉਣ ਦਾ ਫਰਮਾਨ ਜਾਰੀ ਕੀਤਾ ਸੀ। ਇਸ ਮੌਕੇ ਤੇ ਗੁਰੂ ਘਰ ਦੇ ਸੇਵਾਦਾਰ ਬਾਬਾ ਬਲਦੇਵ ਸਿੰਘ, ਹਰਮਨਪ੍ਰੀਤ ਸਿੰਘ ਔਲਖ, ਜਤਿੰਦਰ ਸਿੰਘ, ਸੁਖਦੇਵ ਸਿੰਘ, ਦੀਦਾਰ ਸਿੰਘ, ਸੁਖਰਾਜ ਸਿੰਘ, ਸੁਰਿੰਦਰ ਸਿੰਘ, ਕਾਰਤਿਕ ਸਿੰਘ ਸੋਨੂੰ ਮਕਬੂਲਪੁਰੀਏ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ।

Send this to a friend