ਸਰਦੂਲਗੜ੍ਹ, 26 ਫਰਵਰੀ (ਬਲਜੀਤ ਪਾਲ)-ਸਥਾਨਕ ਮਾਲਵਾ ਗਰੁੱਪ ਆਫ ਕਾਲਜ਼ਿਜ ਸਰਦੂਲੇਵਾਲਾ ਵਿਖੇ ਨਗਰ ਪੰਚਾਇਤ ਸਰਦੂਲਗੜ੍ਹ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਮਨਿਸਟਰੀ ਆਫ ਅਰਬਨ ਡਿਵੈਲਪਮੈਂਟ ਵੱਲੋਂ ਲਾਂਚ ਕੀਤੀ ਠਸਵੱਛਤਾ ਮਊਆੂ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ ਕਿ ਇਸ ਨੂੰ ਕਿਸ ਤਰ੍ਹਾਂ ਆਪਣੇ ਮੋਬਾਇਲ ਵਿੱਚ ਡਾਊਨਲੋਡ ਕਰਨਾ ਹੈ ਅਤੇ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦਾ ਸੁਪਨਾ ਸਾਕਾਰ ਕਰਨ ਵਿੱਚ ਸਹਿਯੋਗ ਕਰ ਸਕਦੇ ਹਾਂ । ਇਸ ਮੌਕੇ ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਵੱਛਤਾ ਦੇ ਨਾਲ ਜਿੱਥੇ ਆਲਾ ਦੁਆਲਾ ਸਾਫ ਦਿਖਾਈ ਦਿੰਦਾ ਹੈ ਇਸ ਨਾਲ ਸਾਡਾ ਸਰੀਰ ਨਿਰੋਗ ਰਹਿੰਦਾ ਅਤੇ ਫੁਰਤੀਲਾ ਰਹਿੰਦਾ ਹੈ। ਇਸ ਲਈ ਸਾਨੂੰ ਸਾਰਿਆ ਨੁੰ ਜਿੱਥੇ ਆਪਣੇ ਹੱਕਾਂ ਦੀ ਜਾਗਰੂਕਤਾ ਆ ਰਹੀ ਹੈ ਇਸ ਦੇ ਨਾਲ ਨਾਲ ਸਾਡੇ ਦੇਸ਼ ਪ੍ਰਤੀ ਫਰਜ ਵੀ ਸਾਨੂੰ ਪੂਰੀ ਤਨਦੇਹੀ ਨਾਲ ਨਿਭਾਉਣੇ ਚਾਹੀਦੇ ਹਨ । ਉਹ ਚਾਹੇ ਕਿਸੇ ਵੀ ਖੇਤਰ ਵਿੱਚ ਹੋਣ ।
ਇਸ ਮੌਕੇ ਬੀ.ਏ. ਦੀ ਵਿਦਿਆਰਥਣ ਜਸਮਨ ਕੌਰ ਨੇ ਸਫਾਈ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਵੱਲੋਂ ਪ੍ਰਦੀਪ ਕੁਮਾਰ, ਦੀਪਕ ਜੈਨ, ਅਨਿਲ ਕੁਮਾਰ , ਪਰਮਿੰਦਰ ਕੌਰ,ਗੁਰਜੀਤ ਕੌਰ ਅਤੇ ਕਾਲਜ ਸਟਾਫ ਹਾਜ਼ਰ ਸੀ ।