ਅੰਮ੍ਰਿਤਸਰ, 26 ਫਰਵਰੀ (ਧਰਮਪਾਲ ਸਿੰਘ ਛਾਪਾ)-ਦਿੱਲੀ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਵਿਧਾਇਕਾਂ ਦੀ ਗ੍ਰਿਫਤਾਰੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ਵਿਖੇ ਪੁਲਿਸ ਵੱਲੋਂ ਮਾਰੇ ਛਾਪੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਦੀ ਜ਼ਿਲ੍ਹਾਂ ਇਕਾਈ ਨੇ ਸ਼ਹਿਰ ਦੇ ਭੰਡਾਰੀ ਪੁੱਲ ਤੇ ਪ੍ਰਧਾਨ ਮੰਤਰੀ ਖਿਲਾਫ ਪ੍ਰਦਰਸ਼ਨ ਕੀਤਾ ਇਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਮਾਝਾ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਜ਼ਿਲ੍ਹਾਂ ਪ੍ਰਧਾਨ ਸ਼ੁਰੇਸ਼ ਸ਼ਰਮਾ, ਹਲਕਾ ਰਾਜਾਸਾਂਸੀ ਇੰਚਾਰਜ਼ ਜਗਜੋਤ ਸਿੰਘ ਖਾਲਸਾ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਅਫਸਰਸ਼ਾਹੀ ਦੇ ਜ਼ੋਰ ਤੇ ਸੱਚ ਨੂੰ ਦਬਾਉਣ ਦੀਆਂ ਕੋਝੀਆ ਹਰਕਤਾਂ ਕਰ ਰਹੀ ਹੈ ਜਿਸ ਦਾ ਉਹਨਾਂ ਦੀ ਪਾਰਟੀ ਸਖਤ ਵਿਰੋਧ ਕਰਦੀ ਹੈ ਤੇ ਇਸ ਦੇ ਰੋਸ ਵਜੋਂ ਉਹ ਭੰਡਾਰੀ ਪੁੱਲ ਤੇ ਮੋਦੀ ਦਾ ਪੁਤਲਾ ਫੂਕ ਰਹੇ ਹਨ ਕੁਲਦੀਪ ਧਾਲੀਵਾਲ, ਸੁਰੇਸ਼ ਸ਼ਰਮਾ ਤੇ ਜਗਜੋਤ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਾਨਾਸ਼ਾਹ ਢੰਗ ਨਾਲ ਚਲਾ ਰਹੀ ਹੈ ਉਹਨਾਂ ਕਿਹਾ ਕਿ ਭਾਜਪਾ ਨੇ ਦਿੱਲੀ ਵਿਚੱੋਂ ਕੇਜਰੀਵਾਲ ਦੀ ਸਰਕਾਰ ਨੂੰ ਲਾਹੁਣ ਲਈ ਪਿਛਲੇ ਸਾਲਾਂ ਤੋਂ ਅੱਡੀ ਚੋਟੀ ਦਾ ਜੋਰ ਲਗਾ ਲਿਆ ਹੈ ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ ਦੇ ਹੋਏ ਸਰਵੇਖਣਾਂ ਵਿੱਚ ਦਿੱਲੀ ਦੀ ਆਮ ਆਮ ਆਾਦਮੀ ਪਾਰਟੀ ਪਹਿਲੇ ਸਥਾਨ ਤੇ ਆਈ ਹੈ ਜਿਸ ਦੀ ਬੋਖਲਾਹਟ ਵਿੱਚ ਮੋਦੀ ਸਰਕਾਰ ਨੇ ਦਿੱਲੀ ਦੇ ਵਿਧਾਇਕਾਂ ਉਪਰ ਝੂਠੇ ਮਾਮਲੇ ਦਰਜ਼ ਕਰਵਾਏ ਅਤੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਛਾਪੇ ਮਾਰੀ ਜਿਹੀ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕੇਂਦਰ ਸਰਕਾਰ ਦੀਆਂ ਅਜਿਹੀਆਂ ਹਰਕਤਾਂ ਅੱਗੇ ਕੇਜਰੀਵਾਲ ਸਕਕਾਰ ਨਹੀਂ ਝੂਕੇਗੀ।
ਇਸ ਮੌਕੇ ਅਨੁਸ਼ਾਸਨ ਕਮੇਟੀ ਦੇ ਮੁੱਖੀ ਡਾ. ਇੰਦਰਬੀਰ ਸਿੰਘ ਨਿੱਝਰ, ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਚੋਗਾਵਾਂ, ਉਪ ਪ੍ਰਧਾਨ ਰਾਜਿੰਦਰ ਪਾਹਲ, ਮਾਨਵ ਚਾਂਡੇ, ਸੰਜੀਵ ਲਾਂਬਾ, ਪਦਮ ਐਂਥਨੀ, ਸੁਰਿੰਦਰ ਮਿੱਤਲ, ਅਨਿਲ ਮਹਾਜਨ, ਲਾਟੀ ਪਹਿਲਵਾਨ, ਦੀਕਸ਼ਿਤ ਧਵਨ, ਜੀਤ ਸਿੰਘ ਨਾਮਧਾਰੀ, ਪ੍ਰਦੀਪ ਰਮਪਾਲ, ਵਰੁਣ ਰਾਣਾ ਆਦਿ ਹਾਜ਼ਰ ਸਨ।