ਹਲਕਾ ਅਮਰਗੜ੍ਹ ਦੇ ਰੁਕੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਨੇਪਰੇ ਚਾੜ੍ਹਾਂਗੇ : ਖ਼ਾਲਸਾ

ਅਮਰਗੜ੍ਹ, 26 ਫਰਵਰੀ (ਸੁਖਵਿੰਦਰ ਸਿੰਘ ਅਟਵਾਲ)- ਲੋਕ ਨੁੰਮਾਇੰਦਿਆਂ ਦਾ ਮੁੱਢਲਾ ਫ਼ਰਜ਼ ਅਪਣੇ ਹਲਕੇ ਦਾ ਵਿਕਾਸ਼ ਕਰਨਾ ਹੁੰਦਾ ਹੈ, ਆਉਣ ਵਾਲੇ ਸਮੇਂ ’ਚ ਛੇਤੀ ਹੀ ਹਲਕਾ ਅਮਰਗੜ੍ਹ ਦੇ ਰੁਕੇ ਵਿਕਾਸ਼ ਕਾਰਜ ਪਹਿਲ ਦੇ ਅਧਾਰ ਤੇ ਨੇਪਰੇ ਚਾੜ੍ਹੇ ਜਾਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਦੇ ਹਰਿੰਦਰ ਸਿੰਘ ਖ਼ਾਲਸਾ ਨੇਂ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇਨਚਾਰਜ਼ ਪ੍ਰੋ:ਜਸਵੰਤ ਸਿੰਘ ਗੱਜਣਮਾਜਰਾ ਦੇ ਗ੍ਰਹਿ ਵਿਖੇ ਦੁਪਿਹਰ ਦਾ ਭੋਜਨ ਕਰਨ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਹਲਕੇ ਦੇ ਪਿੰਡਾਂ ਗੱਜਣਮਾਜਰਾ, ਜਾਗੋਵਾਲ ਅਤੇ ਧੀਰੋਮਾਜਰਾ ਨੂੰ ਸਾਢੇ ਤਿੰਨ-ਤਿੰਨ ਲੱਖ, ਓਪੋਕੀ ਨੂੰ ਇੱਕ ਲੱਖ ਪੰਜਾਹ ਹਜਾਰ, ਭੁਰਥਲਾ ਮੰਡੇਰ ਅਤੇ ਰੁੜਕੀ ਕਲਾਂ ਨੂੰ 60-60 ਬੈਂਚਾਂ ਦੀ ਗ੍ਰਾਂਟ ਦਿੱਤੀ। ਪ੍ਰੋ: ਗੱਜਣਮਾਜਰਾ ਨੇਂ ਸ: ਖ਼ਾਲਸਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਹਲਕੇ ਅੰਦਰ ਪਏ ਹੋਰ ਅਧੂਰੇ ਕਾਰਜਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕੁਲਵੰਤ ਸਿੰਘ ਗੱਜਣਮਾਜਰਾ, ਪੀ.ਏ. ਰਿੱਕੀ ਬਾਲੀਆ, ਕੇਵਲ ਸਿੰਘ ਜਾਗੋਵਾਲ, ਸੁਖਪਾਲ ਸਿੰਘ ਧੀਰੋਮਾਜਰਾ, ਨਰੰਗ ਸਿੰਘ ਲਾਡੇਵਾਲ, ਬਿੱਲੂ ਵੈਦ ਭੁਰਥਲਾ ਮੰਡੇਰ, ਰਾਜੀਵ ਤੋਗਾਹੇੜੀ, ਜੱਸਾ ਸਿੰਘ ਰੁੜਕੀ ਕਲਾਂ ਅਤੇ ਹਰਪ੍ਰੀਤ ਆਦਿ ਹਾਜ਼ਰ ਸਨ।

Send this to a friend