ਬ੍ਰਿਸਬੇਨ, 25 ਫਰਵਰੀ-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਪੈਂਦੇ ਸਿੰਘ ਸਭਾ ਗੁਰੂਦੁਆਰਾ ਟੈਗਮ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਆਗਮਨ-ਪੁਰਬ ਸੰਗਤਾਂ ਅਤੇ ਗੁਰੂਦੁਆਰਾ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬੜ੍ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਤੋਂ ਉਚੇਚੇ ਤੌਰ ਤੇ ਪਹੁੰਚੇ ਕਥਾ-ਵਾਚਕ ਭਾਈ ਲਖਵੀਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨੀ ਬਾਰੇ ਦਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਲ ਚਾਲੀ ਸ਼ਬਦ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ‘ਤੇ ਉਨ੍ਹਾਂ ਸ਼ਬਦਾਂ ਦੀ ਵਿਆਖਿਆ ਬੜ੍ਹੇ ਵਿਸਥਾਰ ਨਾਲ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।ਇਸ ਤੋਂ ਬਾਅਦ ਦਲਵੀਰ ਹਲਵਾਰਵੀ ਜੀ ਨੇ ਸਮੂਹ ਸਾਧ-ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਵਿਚ ਦਰਜ ਸਮੂਹ ਭਗਤਾਂ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦੀ ਪਿਰਤ ਪਾਉਣੀ ਚਾਹੀਦੀ ਹੈ। ਭਾਈ ਅਮਰਜੀਤ ਸਿੰਘ ਨਾਗਰਾ ਜਲੰਧਰ ਵਾਲਿਆਂ ਨੇ ਕੀਰਤਨ ਕੀਤਾ ‘ਤੇ ਉਪਰੰਤ ਅਰਦਾਸ ਕੀਤੀ ਗਈ, ਭੋਗ ਪੈਣ ਤੋਂ ਬਾਅਦ ਸਮੂਹ ਸੰਗਤਾਂ ਨੇ ਗੁਰੂ ਕਾ ਲੰਗਰ ਬੜ੍ਹੀ ਸ਼ਰਧਾ ਨਾਲ ਪੰਗਤ ਵਿਚ ਬੈਠ ਕੇ ਛਕਿਆ। ਇਸ ਮੌਕੇ ਸੰਗਤਾਂ ਬ੍ਰਿਸਬੇਨ ਦੇ ਹਰ ਇਲਾਕੇ ਤੋਂ ਅਤੇ ਸਨਸ਼ਾਈਨ ਕੋਸਟ ਤੋਂ ਵੀ ਹਾਜ਼ਰ ਹੋਈਆ।