ਚੋਣਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਭਾਰੀ ਜਿੱਤ

ਪਾਤੜਾਂ, 25 ਫਰਵਰੀ (ਹਰਭਜਨ ਸਿੰਘ ਮਹਿਰੋਕ)-ਪਾਤੜਾਂ ਦੇ ਵਾਰਡ ਨੰਬਰ 11 ਦੀ ਖਾਲੀ ਹੋਈ ਸੀਟ ਤੇ ਅੱਜ ਜਿਮਨੀ ਚੋਣ ਦੌਰਾਨ 90 ਪ੍ਰਤੀਸ਼ਤ ਪੋਲਿੰਗ ਹੋਈ। ਜਿਸ ਵਿਚ ਬਾਅਦ ਦੁਪਿਹਰ ਤੱਕ ਵੋਟਾਂ ਸ਼ਾਂਤੀ ਪੂਰਵਕ ਹੋਈਆਂ। ਬਾਅਦ ਦੁਪਿਹਰ ਅਕਾਲੀ ਭਾਜਪਾ ਉਮੀਦਵਾਰ ਦੇ ਸਮਰਥਕਾਂ ਵੱਲੋਂ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਾਏ ਜਾਣ ਮਗਰੋਂ ਕਈ ਵਾਰ ਸਥਿੱਤੀ ਹੰਗਾਮਾ ਪੂਰਣ ਬਣਦੀ ਰਹੀ। ਪਰ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਵੋਟਾਂ ਸ਼ਾਂਤੀ ਪੂਰਵਕ ਪਵਾਏ ਜਾਣ ਦਾ ਦਾਆਵਾ ਕਰਦਿਆਂ ਕਾਂਗਰਸ ਦੇ ਉਮੀਦਵਾਰ ਵਿਵੇਕ ਕੁਮਾਰ ਸਿੰਗਲਾ ਨੂੰ 237 ਵੋਟਾਂ ਤੇ ਜੇਤੂ ਕਰਾਰ ਦਿੱਤਾ। ਹਲਕਾ ਸ਼ੁਤਰਾਣਾ ਦੇ ਚੋਣਕਾਰ ਅਧਿਕਾਰੀ ਹਰਬੰਸ ਸਿੰਘ ਤਹਿਸੀਲਦਾਰ ਪਾਤੜਾਂ ਨੇ ਦੱਸਿਆ ਕਿ ਵਾਰਡ ਨੰਬਰ 11 ਦੀ ਜਿਮਨੀ ਚੋਣ ਦੀ ਪੋਲਿੰਗ ਸ਼ਾਂਤੀ ਪੂਰਵਕ ਹੋਈ ਹੈ ਅਤੇ ਸਾਨੂੰ ਪੋਲਿੰਗ ਬੂਥ ਤੇ ਕਿਸੇ ਤਰ੍ਹਾਂ ਦੇ ਕਬਜੇ ਹੋਣ ਦੀ ਕੋਈ ਸ਼ਕਾਇਤ ਨਾ ਮਿਲੀ । ਇਸ ਵਾਰਡ ਦੀਆਂ 1410 ਵੋਟਾਂ ਵਿੱਚੋਂ 1246 ਵੋਟਾਂ ਪੋਲ੍ਹ ਹੋਈਆਂ ਹਨ। ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਵੇਕ ਸਿੰਗਲਾ ਨੂੰ 737 ਜਦੋਂ ਕਿ ਅਕਾਲੀ ਭਜਾਪਾ ਉਮੀਦਵਾਰ ਸ਼ਿਵ ਚੰਦ ਨੂੰ 500 ਵੋਟਾਂ ਮਿਲਿਆਂ ਹਨ ਅਤੇ ਨੋਟਾਂ ਨੂੰ 9 ਵੋਟਾਂ ਪਈਆਂ ਹਨ। ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨੇ ਕਿਹਾ ਸ਼੍ਰੀ ਮਤੀ ਪ੍ਰਨੀਤ ਕੌਰ ਅਤੇ ਹਲਕਾ ਵਿਧਾਇਕ ਨਿਰਮਲ ਸਿੰਘ ਦੀ ਲੋਕਾਂ ਵਿੱਚ ਵਧੀਆ ਅਕਸ ਦੀ ਬਦੋਲਤ ਇਹ ਸ਼ਾਨਦਾਰ ਜਿੱਤ ਹੋਈ ਹੈ। ਅਕਾਲੀ ਭਾਜਪਾ ਉਮੀਦਵਾਰ ਸ਼ਿਵ ਚੰਦ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਜਾਅਲੀ ਵੋਟਾਂ ਪਾਈਆਂ ਗਈਆਂ ਪਰ ਕਈ ਵਾਰ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਇਸ ਦੀ ਸ਼ਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀ ਹੋਈ। ਫਿਰ ਵੀ ਵੋਟਰਾਂ ਵੱਲੋਂ ਦਿੱਤੇ ਗਏ ਭਾਰੀ ਸਮਰਥਨ ਦੀ ਬਲੋਦਤ ਮੇਰੀ ਜਿੱਤ ਯਕੀਨੀ ਸੀ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਐਸ. ਡੀ. ਐਮ. ਦਫ਼ਤਰ ਵਿਚ ਹਾਜਰੀ ਲਵਾ ਕੇ ਪ੍ਰਮਾਣ ਪੱਤਰ ਲੈਂਦੇ ਹੋਏ ਨਜਰ ਆ ਰਹੇ ਹਨ ਇਸ ਮੌਕੇ ਯੁਵਾ ਮੋਰਚਾ ਸਤਨਾਮ ਸਿੰਘ, ਨਗਰ ਕੋਂਸਲ ਪ੍ਰਧਾਨ ਬਿੱਲਾ ਅਰੋੜਾ, ਚੇਅਰਮੈਨ ਜੈ ਪ੍ਰਕਾਸ਼ ਸਿੰਘ ਡੈਜੀ, ਸੂਬਾ ਸਿੰਘ ਵੜੈਚ, ਜਿਲ੍ਹਾ ਸਕੱਤਰ ਚਿਮਨ ਲਾਲ ਕਲਬਾਣੁ, ਸਤੀਸ਼ ਗਰਗ, ਨਰਿੰਦਰ ਕੁਮਾਰ, ਧਰਮਪਾਲ ਬਰਾਸ ਸਮੇਤ ਕਾਂਗਰਸ ਦੀ ਲੀਡਰ ਸ਼ਿਪ ਹਾਜਰ ਸੀ।

Send this to a friend