ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ ਮਾਨ)- ਬੀਤੇ ਦਿਨ ਪੀ.ਏ.ਪੀ. ਜਲੰਧਰ ਵਿਖੇ ਪ੍ਰਿੰਸੀਪਲ ਸਕਿਊਰਟੀ ਦੇ ਫੀਲਡ ਅਫਸਰ ਜਸਪਾਲ ਸਿੰਘ ਦੀ ਕਮਾਨ ਹੇਠ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਤੋਂ ਬੈਂਕ ਆਫ ਬੜੋਦਾ, ਇਲਾਹਾਬਾਦ ਬੈਂਕ, ਯੂਨੀਅਨ ਬੈਂਕ ਅਤੇ ਬੈਂਕ ਆਫ ਇੰਡੀਆ ‘ਚ ਡਿਊਟੀ ਨਿਭਾ ਰਹੇ ਗੰਨਮੈਨਾਂ ਤੋਂ ਰਾਈਫਲ ਫਾਈਰ ਕਰਵਾ ਕੇ ਰਿਹਾਈਸਲ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ (ਜੀ.ਐਮ) ਐਨ.ਪੀ.ਐਸ. ਆਹਲੂਵਾਲੀਆ ਅਤੇ ਸਕਿਊਰਟੀ ਅਫਸਰ ਅਮਰਦੀਪ ਸਿੰਘ ਯੂਨੀਅਨ ਬੈਂਕ ਆਦ ਨੇ ਗੰਨਮੈਨਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਡਿਊਟੀ ਕਰਨ ਦੀ ਜਾਣਕਾਰੀ ਦਿੱਤੀ ਅਤੇ ਪ੍ਰਿੰਸੀਪਲ ਸਕਿਊਰਟੀ ਵੱਲੋਂ ਵਧੀਆ ਕਾਰਗੁਜਾਰੀ ਦੌਰਾਨ ਡਿਊਟੀ ਨਿਭਾਉਣ ਦੀ ਪ੍ਰਸੰਸਾ ਵੀ ਕੀਤੀ ਗਈ ਇਸ ਮੌਕੇ ਰਿਟਾਇਰ ਆਰਮੀ ਅਫਸਰ ਗੁਰਨਾਮ ਸਿੰਘ ਆਫਿਸ ਵਰਕਰ ਗੁਰਜੋਤ ਸਿੰਘ, ਫੀਲਡ ਅਫਸਰ ਦਰਸ਼ਨ ਲਾਲ, ਦਰਬਾਰਾ ਸਿੰਘ ਅਤੇ ਡਰਾਈਵਰ ਜੋਤੀ ਆਦਿ ਹਾਜ਼ਰ ਸਨ।