ਸ਼ੁਰੂ ਤੋਂ ਹੀ ਸਾਂਭ ਸੰਭਾਲ ਨਾਲ ਵੱਧਦੀ ਹੈ ਦੰਦਾ ਦੀ ਉਮਰ: ਡਾ ਨਿੱਧੀ ਸਹੋਤਾ

ਕੀਰਤਪੁਰ ਸਾਹਿਬ, 24 ਫਰਵਰੀ – ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ. ਪਵਨ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗੁਵਾਈ ਹੇਂਠ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ 12 ਫਰਵਰੀ ਤੋਂ 26 ਫਰਵਰੀ 2018 ਤੱਕ ਮਨਾਏ ਜਾ ਰਹੇ ਡੈਂਟਲ ਪੰਦਰਵਾੜੇ ਅਧੀਨ ਡੈਂਟਲ ਮੈਡੀਕਲ ਅਫਸਰ ਡਾ.ਨਿੱਧੀ ਸਹੋਤਾ ਵੱਲੋ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਚੀਕਣਾ ਵਿੱਖੇ ਸਕੂਲੀ ਬੱਚਿਆ ਨੂੰ ਦੰਦਾ ਦੀ ਸਿਹਤ ਸੰਬਧੀ ਜਾਗਰੂਕ ਕੀਤਾ ਗਿਆ। ਡਾ. ਨਿਧੀ ਸਹੋਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪੰਦਰਵਾੜੇ ਅਧੀਨ ਸਕੂਲੀ ਬੱਚਿਆ ਦੀ ਮੁਫਤ ਜਾਂਚ ਕੀਤੀ ਜਾ ਰਹੀ ਹੈ ਅਤੇ ਸਕੂਲੀ ਬੱਚਿਆ ਨੂੰ ਸ਼ੁਰੂ ਤੋਂ ਹੀ ਦੰਦਾ ਦੀ ਸਾਂਭ ਸੰਭਾਲ ਅਤੇ ਮਸੂੜਿਆ ਦੀਆਂ ਬੀਮਾਰੀਆ ਤੋਂ ਬੱਚਣ ਦੇ ਤਰੀਕੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਬਰਸ਼ਿੰਗ ਟੈਕਨੀਕ ਅਤੇ ਦੰਦਾ ਦੀ ਦੇਖਭਾਲ ਨਾ ਕਰਣ ਤੇ ਹੋਰ ਕਿਹੜੀਆ ਬੀਮਾਰੀਆ ਫੈਲ ਸਕਦੀਆਂ ਹਨ ਉਸ ਤੇ ਚਾਨ੍ਹਣ ਪਾਇਆ ਗਿਆ। ਇਸ ਮੋਕੇ ਐਲ.ਐਚ.ਵੀ ਤਰਸੇਮ ਕੋਰ, ਮ.ਪ.ਹ.ਵ(ਮ) ਬਰਿੰਦਰ ਸਿੰਘ , ਮ.ਪ.ਹ.ਵ(ਫ) ਮਿਨਾਕਸ਼ੀ ਅਤੇ ਸਰਕਾਰੀ ਸਕੂਲ ਦੇ ਅਧਿਆਪਕ ਪਵਨ ਕੁਮਾਰ, ਵਿਨੋਦ ਕੁਮਾਰ ਹਾਜਰ ਸਨ।

Send this to a friend