May 7, 2026 5:09 am

ਸੁਲਤਾਨਵਿੰਡ ਦੇ ਗੇਟ ’ਤੇ ਟੁੱਟਾ ਬੋਰਡ ਗੁਰੂਨਗਰੀ ਦੀ ਸੁੰਦਰਤਾਂ ਲਈ ਬਣਿਆ ਕਲੰਕ

ਅੰਮ੍ਰਿਤਸਰ, 23 ਫਰਵਰੀ (ਧਰਮਪਾਲ ਸਿੰਘ ਛਾਪਾ)- ਗੁਰੂਨਗਰੀ ਵਿਖੇ ਹਰ ਰੋਜ ਹਜਾਰਾਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਆਣਾ ਜਾਣਾ ਬਣਿਆ ਰਹਿੰਦਾ ਹੈ ਜਿਨ੍ਹਾਂ ਦੀਆਂ ਨਜਰਾਂ ਵਿੱਚ ਗੁਰੂਨਗਰੀ ਨੂੰ ਸੁੰਦਰ ਦਿਖਾਉਣ ਵਾਸਤੇ ਮਹਾਨਗਰ ਪ੍ਰਸ਼ਾਸਨ ਵੱਲੋਂ ਵਿਕਾਸ ਦੇ ਨਾਮ ‘ਤੇ ਕਰੌੜਾਂ ਰੁਪਏ ਵਹਾਅ ਦਿੱਤੇ ਗਏ ਅਤੇ ਕਾਫੀ ਹੱਦ ਤੱਕ ਵਿਕਾਸ ਕਰਵਾਇਆ ਵੀ ਗਿਆ ਪਰ ਗੁਰੂਨਗਰੀ ਦੇ ਕੁੱਝ ਇਲਾਕਿਆਂ ‘ਚ ਹਾਲੇ ਵੀ ਗੁਰੂਨਗਰੀ ਦੀ ਸੁੰਦਰਤਾਂ ਨੂੰ ਕਲੰਕ ਲੱਗੇ ਹੋਏ ਹਨ ਪੰਜਾਬ ਟਾਈਮ ਦੇ ਪੱਤਰਕਾਰ ਵੱਲੋਂ ਸ਼ਹਿਰ ਦੇ ਸੁਲਤਾਨਵਿੰਡ ਦਾ ਦੌਰਾ ਕਰਨ ਤੇ ਪਾਇਆ ਗਿਆ ਕਿ ਸੁਲਾਨਵਿੰਡ ਗੇਟ ਉਪਰ ਲੱਗਾ ਗੇਟ ਦੇ ਨਾਮ ਦਾ ਬੋਰਡ ਬੂਰੀ ਤਰ੍ਹਾਂ ਟੁੱਟ ਕੇ ਗੁਰੂਨਗਰੀ ਲਈ ਇੱਕ ਕਲ਼ੰਕ ਬਣ ਕੇ ਰਹਿ ਗਿਆ ਹੈ। ਰਾਹਗੀਰ ਧਰਮ ਸਿੰਘ, ਅਸ਼ੋਕ, ਰਾਜੂ, ਸਿਮਰਦੀਪ ਸਿੰਘ, ਗੁਰਮੀਤ ਸਿੰਘ ,ਗੁਰਪਾਲ ਸਿੰਘ, ਹਰਿੰਦਰ ਸਿੰਘ ਨੇ ਦੱਸਿਆ ਕਿ ਗੇਟ ਸੁਲਤਾਨਵਿੰਡ ਦੇ ਦ੍ਰਿਸ਼ ਨੂੰ ਸੁੰਦਰ ਦਿਖਾਉਣ ਲਈ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਗੇਟ ਸੁਲਤਾਨਵਿੰਡ ਉਪਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਗੇਟ ਦੇ ਨਾਮ ਵਾਲਾ ਲਾਈਟਾਂ ਵਾਲਾ ਬੋਰਡ ਲਗਾਇਆ ਗਿਆ ਸੀ ਪ੍ਰਤੂੰ ਪਿਛਲੇ ਲੰਮੇ ਸਮੇਂ ਤੋਂ ਇਹ ਬੋਰਡ ਬੂਰੀ ਤਰ੍ਹਾਂ ਟੁੱਟ ਕੇ ਗੁਰੂਨਗਰੀ ਲਈ ਇੱਕ ਕਲੰਕ ਬਣ ਚੁੱਕਾ ਹੈ ਉਹਨਾਂ ਨੇ ਦੱਸਿਆ ਕਿ ਇਸ ਬੋਰਡ ਦੇ ਟੁਕੜੇ ਥੱਲੇ ਡਿੱਗਣ ਨਾਲ ਕਈ ਰਾਹਗੀਰ ਜਖਮੀ ਵੀ ਹੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਬੋਰਡ ਦਾ ਇੱਕ ਵੱਡਾ ਟੁੱਟਾ ਹੋਇਆ ਟੁਕੜਾ ਥੱਲੇ ਵੱਲ ਨੂੰ ਲਮਕ ਰਿਹਾ ਹੈ ਜਿਸ ਦਾ ਕੋਈ ਪਤਾ ਨਹੀਂ ਕੀ ਕਦੋ ਥੱਲੇ ਡਿੱਗ ਕੇ ਰਾਹਗੀਰਾਂ ਲਈ ਕਿਸੇ ਮੁਸ਼ਕਲ ਦਾ ਕਾਰਨ ਬਣ ਜਾਵੇ। ਸ਼ਹਿਰ ਵਾਸੀਆਂ ਨੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਤੋਂ ਮੰਗ ਕੀਤੀ ਕਿ ਗੇਟ ਸੁਲਤਾਨਵਿੰਡ ਦੀ ਸੁੰਦਰਤਾਂ ਨੂੰ ਭੰਗ ਕਰਨ ਵਾਲੇ ਇਸ ਬੋਰਡ ਨੂੰ ਜਲਦੀ ਤੋਂ ਜਲਦੀ ਮੁਰੰਮਤ ਕਰਵਾਇਆ ਜਾਵੇ ਜਾਂ ਫਿਰ ਇਸ ਦੀ ਜਗ੍ਹਾਂ ਨਵਾਂ ਬੋਰਡ ਲਗਵਾਇਆ ਜਾਵੇ। ਇਸ ਸਬੰਧੀ ਜਦਂੋ ਕਮਿਸ਼ਨਰ ਨਗਰ-ਨਿਗਮ ਅੰਮ੍ਰਿਤਸਰ ਸ੍ਰੀਮਤੀ ਸੋਲਾਨੀ ਗਿਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਬਾਰ-ਬਾਰ ਫੋਨ ਕਰਨ ਤੇ ਵੀ ਉਹਨਾਂ ਨੇ ਫੋਨ ਸੁਣਨਾ ਮੁਨਾਸਿਫ ਨਹੀਂ ਸਮਝਿਆਂ ਜਿਸ ਕਰਕੇ ਉਨ੍ਹਾਂ ਨਾਲ ਸਪੰਰਕ ਨਹੀਂ ਹੋ ਸਕਿਆ।

Send this to a friend