Skip to content
Independent perspectives. Global stories.
BREAKING

ਪਟਿਆਲਾ ਸ਼ਾਹੀ ਗੱਪਾਂ ਨਾਲ ਸੱਤ੍ਹਾ ’ਚ ਆਈ ਕਾਂਗਰਸ ਤੋਂ ਲੋਕਾਂ ਦਾ ਮੋਹਭੰਗ : ਡਾ.ਨਿਸਾਨ ਸਿੰਘ ਹਾਕਮ ਵਾਲਾ

Share this story

ਬੋਹਾ, 18 ਫਰਵਰੀ (ਸੰਤੋਖ ਸਾਗਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਮਾਨਸਾ ਜ਼ਿਲ੍ਹੇ ਦੀ ਕਾਰਜਕਾਰਨੀ ਦਾ ਐਲਾਣ ਕਰਨ ਉਪਰੰਤ ਸਰਕਲ ਬੋਹਾ ਦੇ ਮੁੜ ਪ੍ਰਧਾਨ ਐਲਾਣੇ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ ਦੀ ਨਿਯੁਕਤੀ ਦਾ ਸੈਕੜੇ ਪਾਰਟੀ ਆਗੂਆਂ ਨੇ ਉਨਾਂ ਦੇ ਨਿਵਾਸ ਸਥਾਨ ਉ¤ਪਰ ਪੁੱਜਕੇ ਸਵਾਗਤ ਕੀਤਾ।ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਪਾਰਟੀ ਦੇ ਐਸ.ਸੀ ਵਿੰਗ ਦੇ ਕੌਮੀ ਜਨਰਲ ਸਕੱਤਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੇ ਸ੍ਰ. ਸੈਦੇਵਾਲਾ ਦਾ ਮੂੰਹ ਮਿਠਾ ਕਰਾਉਣ ਉਪਰੰਤ ਇਕੱਤਰ ਹੋਏ ਵੱਡੀ ਗਿਣਤੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਐਲਾਣੀ ਜਿਲ੍ਹਾ ਮਾਨਸਾ ਦੀ ਕਾਰਜਕਾਰਨੀ ਚ ਸਰਦਾਰ ਮਹਿੰਦਰ ਸਿੰਘ ਸੈਦੇਵਾਲਾ ਨੂੰ ਮੁੜ ਸਰਕਲ ਪ੍ਰਧਾਨ ਬਣਾਉਣ ਦਾ ਸਵਾਗਤ ਕੀਤਾ। ਡਾ. ਨਿਸ਼ਾਨ ਸਿੰਘ ਹਾਕਮਵਾਲਾ ਨੇ ਸੱਤਾਧਾਰੀ ਕਾਂਗਰਸ ਪਾਰਟੀ ਉਪਰ ਵਰਦਿਆਂ ਕਿਹਾ ਕਿ ਘਰਘਰ ਨੌਕਰੀ ਤੇ ਸਮੁੱਚਾ ਕਰਜਾ ਮਾਫ ਕਰਨ ਦੇ ਪਟਿਆਲਾਸ੍ਯਾਹੀ ਗੱਪਾਂ ਨਾਲ ਸੂਬੇ ਦੀ ਸੱਤ੍ਹਾ ਉ¤ਪਰ ਕਾਬਜ ਹੋਣ ਵਾਲੀ ਕਾਂਗਰਸ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਨੇ ਇੰਨਾਂ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਕਾਰਜਕਾਰਨੀ ਦੇ ਕੋਰ ਕਮੇਟੀ ਮੈਬਰ ਬੱਲਮ ਸਿੰਘ ਕਲੀਪੁਰ ਅਤੇ ਜੋਗਾ ਸਿੰਘ ਬੋਹਾ ਨੇ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਜਮੀਨੀ ਪੱਧਰ ਉਪਰ ਕੰਮ ਕਰਨ ਦੀ ਜਰੂਰਤ ਹੈ ਅਤੇ ਸਾਰੇ ਵਰਕਰ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਘਰਘਰ ਪ੍ਰਚਾਰ ਕਰਨ। ਇਸ ਮੌਕੇ ਹੋਰਨਾਂ ਤੋ ੲਲਾਵਾ ਸਰਪੰਚ ਜਮਨਾ ਸਿੰਘ ਆਂਡਿਆਂਵਾਲੀ, ਸਰਪੰਚ ਅੰਗਰੇਜ ਸਿੰਘ ਰਿਉਦ ਕਲਾਂ, ਸਰਪੰਚ ਸੰਤੋਖ ਸਿੰਘ ਭੀਮੜਾ, ਗੁਰਦੀਪ ਸਿੰਘ ਟੋਡਰਪੁਰ, ਅਮਰਜੀਤ ਸਿੰਘ ਕੁਲਾਣਾ, ਸਿਕੰਦਰ ਸਿੰਘ ਰਿਉਦ ਖੁਰਦ, ਹਰਮੇਲ ਸਿੰਘ ਕਲੀਪੁਰ, ਜੋਗਾ ਸਿੰਘ ਬੋਹਾ, ਜਸਕਰਨ ਸਿੰਘ ਸੇਰਖਾਂਵਾਲਾ, ਪ੍ਰਸੋਤਮ ਸਿੰਘ ਗਿੱਲ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਪ੍ਰਕਾਸ ਸਿੰਘ ਮੱਲ ਸਿੰਘ ਵਾਲਾ, ਬਲਕਾਰ ਸਿੰਘ ਦ੍ਯਮੇਸ ਨਗਰ, ਗੁਰਦੀਪ ਸਿੰਘ ਜੀਵਨ ਨਗਰ ਆਦਿ ਨੇ ਵੀ ਸੰਬੋਧਨ ਕੀਤਾ।

WRITTEN BY