Skip to content
Independent perspectives. Global stories.
BREAKING

ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਦੀ ਚਮਕਦੇ ਸਿਤਾਰੇ ਬੈਂਡ ਟੀਮ ਨੇ ਮਸ਼ਾਲ ਮਾਰਚ ਦੀ ਕੀਤੀ ਅਗਵਾਈ

Share this story

ਫਿਰੋਜ਼ਸ਼ਾਹ, 18 ਫਰਵਰੀ (ਗੁਰਤਾਰ ਸਿੰਘ ਸਿੱਧੂ)- ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਅਤੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਸਿ¤ਖਿਆ ਅਫਸਰ (ਸੈਕੰਡਰੀ) ਸ ਹਰਨੇਕ ਸਿੰਘ ਅਤੇ ਪ੍ਰਦੀਪ ਸ਼ਰਮਾਂ ਦੀ ਅਗਵਾਈ ਵਿ¤ਚ ਮਸ਼ਾਲ ਮਾਰਚ ਕ¤ਢਿਆ ਗਿਆ ਜਿਸ ਨੂੰ ਏ ਡੀ ਸੀ ਵਨੀਤ ਕੁਮਾਰ (ਆਈ ਏ ਐਸ) ਜ਼ਿਲ੍ਹਾ ਸਿਖਿਆ ਅਫਸਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਮਸ਼ਾਲ ਮਾਰਚ ਦੇ ਸ਼ੁਰੂਆਤੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਦੇ ਬੱਚਿਆਂ ਦੇ ਚਮਕਦੇ ਸਿਤਾਰੇ ਬੈਂਡ ਟੀਮ ਨੇ ਆਪਣੀ ਕਲਾ ਦੇ ਜੌਹਰ ਵਿਖਾਉਂਦਿਆਂ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਵਿਦਿਆਰਥੀਆਂ ਦੀ ਕਲਾ ਤੋਂ ਖੁਸ਼ ਹੁੰਦਿਆਂ ਏ ਡੀ ਸੀ ਵਨੀਤ ਕੁਮਾਰ ਵ¤ਲੋਂ ਫਿਰੋਜ਼ਸ਼ਾਹ ਸਕੂਲ ਦੇ ਸਮੂਹ ਅਧਿਆਪਕਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਬੀ ਪੀਈਓ , ਸਮੂਹ ਸੈਂਟਰ ਮੁਖੀ ਸਕੂਲ ਮੁਖੀ , ਅਤੇ ਅਧਿਆਪਕਾਂ ਨੇ ਸਕੂਲ ਮੁਖੀ ਸ ਰਜਿੰਦਰ ਸਿੰਘ ਰਾਜਾ ( ਸਟੇਟ ਐਵਾਰਡੀ ) ਅਤੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਦੇ ਸਟਾਫ ਨੂੰ ਵਧਾਈ ਦਿ¤ਤੀ।

WRITTEN BY