Skip to content
Independent perspectives. Global stories.
BREAKING

ਕੈਨੇਡਾ ਦੀ ਯੂਨੀਵਰਸਿਟੀ ਆੱਫ ਫਰੇਜ਼ਰ ਵੈਲੀ ਨੇ ਆਪਣੇ ਦਰਵਾਜ਼ੇ ਆਰੀਅਨਜ਼ ਦੇ ਵਿਦਿਆਰਥੀਆਂ ਦੇ ਲਈ ਖੋਲ੍ਹੇ

Share this story

ਰਾਜਪੁਰਾ, 18 ਫਰਵਰੀ- ਯੂਨੀਵਰਸਿਟੀ ਆੱਫ ਫਰੇਜ਼ਰ ਵੈਲੀ (ਯੁਏਫਵੀ), ਬਿ˜ਟਿਸ਼ ਕੋਲੰਬਿਆ, ਕੈਨੇਡਾ ਦੇ ਕੈਨੇਡਿਅਨ ਪ੍ਰਤਿਨਿਧੀਮੰਡਲ ਨੇ ਆਰੀਅਨਜ਼ ਗਰੁਪ ਆੱਫ ਕਾਲੇਜਿਜ਼, ਰਾਜਪੁਰਾ ਵਿੱਚ ਵਿਜਿਟ ਕੀਤਾ। ਇਸ ਮੋਕੇ ਇੱਕ ਸੇਮੀਨਾਰ ਕਰਵਾਇਆ ਗਇਆ ਜਿਸ ਵਿੱਚ ਸ਼˜ੀ ਰਵੀ ਫਿਲਿਪਸ਼, ਹੈਡ ਆਫ ਇੰਟਰਨੈਸ਼ਨਲ ਮਾਰਕਟਿੰਗ, ਯੁਐਫਵੀ ਅਤੇ ਸ੍ਰੀ ਸ਼ੈਮੁਅਲ, ਐਜ਼ੁਕੇਟਰ, ਕਾਉਂਸਲਰ ਅਤੇ ਮੋਟਿਵੇਟਰ, ਕੰਪਉਟਰਨ ਆਈਐਨਸੀ ਨੇ ਬੀਸੀਏ, ਪੋਲੀਟੈਕਨੀਕ, ਬੀ.ਐਸਸੀ (ਐਗਰੀ), ਐਲਐਲ.ਬੀ, ਬੀਏ-ਐਲਐਲ.ਬੀ, ਜੀਐਨਐਮ, ੲਐਨਐਮ ਆਦਿ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਸ੍ਰੀ ਰਵੀ ਫਿਲਿਪਸ, ਹੈਡ ਆੱਫ ਇੰਟਰਨੈਸ਼ਨਲ ਮਾਰਕਟਿੰਗ, ਯੁਐਫਵੀ ਨੇ ਕਿਹਾ ਜਿਹੜੇ ਵਿਦਿਆਰਥੀ ਆਰੀਅਨਜ਼ ਗਰੁਪ ਤੋ ਬੈਚਲਰ ਆਫ ਕੰਪਉਟਰ ਐਪਲੀਕੇਸ਼ਨ (ਬੀਸੀਏ), ਬੀ.ਐਸਸੀ (ਐਗਰੀ), ਪੋਲੀਟੈਕਨਿਕ, ਬੀਏ ਆਦਿ ਕੋਰਸ ਕਰ ਚੁੱਕੇ ਹਨ ਉਨਾਂ ਨੂੰ ਯੂਨੀਵਰਸਿਟੀ ਆਫ ਫਰੈਜ਼ਰ ਵੈਲੀ (ਯੁਐਫਵੀ) ਤੋ ਸਥਾਨਤਰ ਕਰੈਡਿਟ ਦੇ ਲਈ ਮੰਨਿਆ ਜਾ ਸਕਦਾ ਹੈ ਅਤੇ ਸੰਭਵ ਤੌਰ ਤੇ ਉਹ ਕੇਨੇਡਾ ਦੇ ਉਹਨਾਂ ਦੇ ਕੈਂਪਸ ਵਿੱਚ ਤੀਜੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ। ਸ੍ਰੀ ਸੇਮੁਅਲ ਨੇ ਵਿਦਿਆਰਥੀਆਂ ਨੂੰ ਕਾਂਉਸਲ ਕਰਦੇ ਹੋਏ ਵੀਜ਼ਾ ਪ੍ਰਕ੍ਰਿਆ ਬਾਰੇ ਦਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਸਵਾਲਾ ਦੇ ਜਵਾਬ ਦਿਤੇ। ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਯੂਨੀਵਰਸਿਟੀ ਆਫ ਦ ਫਰੇਜਰ ਵੈਲੀ, ਬ੍ਰਿਟਿਸ਼ ਕੰਲੋਬਿਆਂ, ਕੈਨੇਡਾ ਦੀ ਮੰਨੀ-ਪ੍ਰਮੰਨੀ ਯੂਨੀਵਰਸਿਟੀਆਂ ਵਿੱਚੋ ਇੱਕ ਹੈ ਅਤੇ ਇਸ ਸਹਿਭਾਗਿਤਾ ਨਾਲ ਆਰੀਅਨਜ਼ ਦੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਸਿੱਖਿਆ ਸਤਰ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਇੱਕ ਪ੍ਰਤਿਨਿਧੀਮੰਡਲ ਨੇ ਕੈਨੇਡਾ ਦਾ ਦੌਰਾ ਕੀਤਾ ਸੀ। ਯੂਨੀਵਰਸਿਟੀ ਆਫ ਫਰੇਜਰ ਵੈਲੀ (ਯੂ.ਐਫ.ਵੀ) ਪੂਰੀ ਤਰਾਂ ਮਾਨਤਾ ਪ੍ਰਾਪਤ ਪਬਲਿਕ ਯੂਨੀਵਰਸਿਟੀ ਹੈ ਜੋ ਕਿ ਹਰ ਸਾਲ 16,000 ਵਿਦਿਆਰਥੀਆ ਨੂੰ ਦਾਖਿਲੇ ਦਿੰਦੀ ਹੈ।

WRITTEN BY