Skip to content
Independent perspectives. Global stories.
BREAKING

ਐਸ.ਡੀ.ਐਮ. ਬਠਿੰਡਾ ਵੱਲੋਂ ਪਿੰਡ ਗੋਬਿੰਦਪੁਰਾ ਦਾ ਦੌਰਾ

Share this story

ਨਥਾਣਾ, 15 ਫਰਵਰੀ (ਇੰਦਰਜੀਤ,ਚਰਨਜੀਤ ਨਥਾਣਾ)- ਨੇੜਲੇ ਪਿੰਡ ਗੋਬਿੰਦਪੁਰਾ ਵਿੱਚ ਅੱਜ ਮਹਾਤਮਾ ਗਾਂਧੀ ਸਰਬਤੋ ਯੋਜਨਾ ਤਹਿਤ ਜ਼ਿਲ੍ਹਾ ਬਠਿੰਡਾ ਐਸ.ਡੀ.ਐਮ ਮੈਡਮ ਸਾਕਸ਼ੀ ਸਾਹਨੀ ਨੇ ਅਚਨਚੇਤ ਦੌਰਾ ਕੀਤਾ ਜਿਸ ਦਾ ਮਕਸਦ ਪਿੰਡਾਂ ਵਿੱਚ ਸਰਕਾਰੀ ਸਕੀਮਾਂ ਦੀ ਪੜਤਾਲ ਅਤੇ ਕਂੈਸਰ ਜਿਹੀਆਂ ਭਿਆਨਕ ਬਿਮਾਰੀਆਂ ਦੇ ਮਰੀਜਾਂ ਦਾ ਪਤਾ ਲਗਾਉਂਣਾ ਅਤੇ ਮਰੀਜਾਂ ਦਾ ਘਰ ਜਾ ਕੇ ਹਾਲ ਪੁੱਛਣਾ ਅਤੇ ਜਾਣਕਾਰੀ ਇਕੱਠੀ ਕਰਨਾ ਸੀ। ਇਸ ਮੌਕੇ ਮੈਡਮ ਸਾਕਸ਼ੀ ਸਾਹਨੀ ਨੇ ਕੈਂਸਰ ਪੀੜਤ ਮਰੀਜਾਂ ਦਾ ਘਰ ਜਾ ਕੇ ਹਾਲ ਪੁੱਛਿਆ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਲੋੜਵੰਦ ਮਰੀਜਾਂ ਨੂੰ ਲਾਭ ਮਿਲ ਸਕੇ। ਇਸ ਮੌਕੇ ਉਹਨਾਂ ਨਾਲ ਪ੍ਰਸ਼ਾਸਨਕ ਅਧਿਕਾਰੀ ਨਾਇਬ ਤਹਿਸੀਲਦਾਰ ਨਥਾਣਾ ਸੁਖਜੀਤ ਸਿੰਘ , ਬੀ.ਡੀ.ਪੀ.ਓ ਮੱਖਣ ਸਿੰਘ, ਸੀ.ਡੀ.ਪੀ.ਓ ਅਵਿਨਾਸ਼ ਕੌਰ, ਪੰਚਾਇਤ ਸੈਕਟਰੀ ਨਾਜ਼ਮ ਸਿੰਘ, ਸੁਰਿਦੰਰ ਸਿੰਘ ਫੂਡ ਸਪਲਾਈ ਇੰਸਪੈਕਟਰ, ਜੇ.ਈ ਅਤੇ ਐਸ.ਡੀ.ਓ ਬਿਜਲੀ ਬੋਰਡ,ਪਟਵਾਰੀ ਗੁਰਜੀਤ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ, ਗ੍ਰਾਮ ਪੰਚਾਇਤ ਗੋਬਿਦਪੁਰਾ ਦੇ ਸਰਦੂਲ ਸਿੰਘ, ਬੂਟਾ ਖਾਨ, ਗੁਰਜੰਟ ਸਿੰਘ, ਸੀਤਾ ਸਿੰਘ,ਜੰਟਾ ਸਿੰਘ ਪੰਚ, ਬਲਵਿੰਦਰ ਸਿੰਘ, ਜਗਤਾਰ ਸਿੰਘ ਪੰਚ, ਮੱਖਣ ਸਿੰਘ ਪੰਚ, ਜੀ.ਐਨ.ਐਮ ਵਰਿੰਦਰ ਕੌਰ, ਕੰਵਰਜੀਤ ਸਿੰਘ, ਨੰਬਰਦਾਰ ਕ੍ਰਿਪਾਲ ਸਿੰਘ ਅਤੇ ਸਮਾਜਸੇਵੀ ਕਲੱਬ ਪ੍ਰਧਾਨ ਨਮਤੇਜ ਸਿੰਘ ਔਲਖ ਮੌਜੂਦ ਸਨ।

WRITTEN BY