Skip to content
Independent perspectives. Global stories.
BREAKING

ਕੈਨੇਡਾ ਦੀ ਵਿਰੋਧੀ ਪਾਰਟੀ ਓ.ਪੀ.ਸੀ. ਦੇ ਸਟੇਟ ਪ੍ਰਧਾਨ ਬਣੇ ਜਲੰਧਰ ਛਾਉਣੀ ਦੇ ਜੈਗ ਬਡਵਾਲ

Share this story

ਜਲੰਧਰ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਛਾਉਣੀ ਨੂੰ ਕੈਨੇਡਾ ਵਿੱਚ ਵੱਡਾ ਮਾਣ ਮਿਲਿਆ ਹੈ। ਛਾਉਣੀ ਨਾਲ ਸਬੰਧਿਤ ਸ਼੍ਰੀ ਜੈਗ ਬਡਵਾਲ ਕੈਨੇਡਾ ਦੀ ਪ੍ਰਮੁੱ੍ਯਖ ਵਿਰੋਧੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਓ.ਪੀ.ਸੀ.) ਆਫ਼ ਓਂਟਾਰੀਓ ਦੇ ਪ੍ਰਧਾਨ ਚੁਣੇ ਗਏ। ਤਿੰਨ ਹਫਤੇ ਪਹਿਲਾਂ ਪ੍ਰਧਾਨ ਬਣੇ ਬਡਵਾਲ 164 ਸਾਲ ਪੁਰਾਣੀ ਪਾਰਟੀ ਦੇ ਪਹਿਲੇ ਗੈਰ ਕੈਨੇਡੀਅਨ ਮੂਲ ਦੇ ਪ੍ਰਧਾਨ ਬਣੇ ਹਨ। ਫਿਲਹਾਲ ਉਨਾਂ ਨੂੰ ਢਾਈ ਮਹੀਨੇ ਲਈ ਇਹ ਜ਼ਿੰਮੇਵਾਰੀ ਮਿਲੀ ਹੈ। ਸ਼੍ਰੀ ਬਡਵਾਲ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਚੱਬੇਵਾਲ ਦੇ ਕੋਲ ਪਿੰਡ ਰਜਨੀ ਦੇ ਰਹਿਣ ਵਾਲੇ ਹਨ। ਪਿਤਾ ਫੌਜ ਵਿੱਚ ਸਨ ਇਸ ਕਰਕੇ ਜਨਮ ਜਲੰਧਰ ਕੈਂਟ ਵਿੱਚ ਹੋਇਆ। ਪਰਿਵਾਰ ਬਾਅਦ ਵਿੱਚ ਉਥੇ ਹੀ ਵਸ ਗਿਆ। ਉਨਾਂ ਦੇ 6 ਭਰਾ ਅਤੇ ਇਕ ਭੈਣ ਹੈ। ਇਕ ਭਰਾ ਆਸਟ੍ਰੇਲੀਆ ਵਿੱਚ ਹੈ ਅਤੇ ਭੈਣ ਕੈਨੇਡਾ ਵਿੱਚ।ਬਾਕੀ 5 ਭਰਾ ਜਲੰਧਰ ਵਿੱਚ ਹੀ ਰਹਿੰਦੇ ਹਨ। ਸ਼੍ਰੀ ਜੈਗ ਬਡਵਾਲ ਨੇ ਦੱਸਿਆ ਕਿ ਉਨਾਂ ਨੇ ਖਾਲਸਾ ਕਾਲਜ ਤੋਂ ਬੀਐਸਸੀ ਅਤੇ ਬਾਅਦ ਵਿੱਚ ਪਟਿਆਲਾ ਤੋਂ ਡੀ. ਫਾਰਮੇਸੀ ਕਰਨ ਤੋਂ ਬਾਅਦ 1987 ਵਿੱਚ ਕੈਨੇਡਾ ਪਰਵਾਸ ਕੀਤਾ।ਕੈਨੇਡਾ ਪਹੁੰਚ ਕੇ ਕੁਝ ਸਮੇਂ ਲਈ ਦਵਾਈ ਕੰਪਨੀ ਵਿੱਚ ਕੰਮ ਕੀਤਾ। ਫਿਰ ਬੀਐਸਸੀ ਵੀ ਕੀਤੀ। ਉਸ ਤੋਂ ਬਾਅਦ ਰੀਅਲ ਅਸਟੇਟ ਵਿੱਚ ਹੱਥ ਅਜ਼ਮਾਇਆ ਅਤੇ ਕੰਮ ਚੱਲ ਪਿਆ।

WRITTEN BY