90 ਦਿਨਾਂ ’ਚ ਕੇਸਾਂ ਦਾ ਨਿਪਟਾਰਾ ਕਰਨ ਅਤੇ ਬੰਦ ਕੀਤੇ ਮੁਕੱਦਮਿਆਂ ਨੂੰ ਮੁੜ ਖੋਲ੍ਹਣ ਦੀ ਮੰਗ
ਨਵੀਂ ਦਿੱਲੀ, 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-1984 ਸਿ¤ਖ ਕਤਲੇਆਮ ਮਾਮਲੇ ਵਿੱਚ 30 ਸਾਲ ਤੋਂ ਇਨਸਾਫ ਦੀ ਤਲਾਸ਼ ਕਰ ਰਹੀ ਸਿ¤ਖ ਕੌਮ ਵੱਲੋਂ ਅੱਜ ਕਾਂਗਰਸ ਦੇ ਮੁੱਖ ਦਫਤਰ ਅਕਬਰ ਰੋਡ ਦੇ ਬਾਹਰ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿ¤ਲੀ ਇਕਾਈ ਵਲੋਂ ਪੀੜਤ ਪਰਿਵਾਰਾਂ ਦੇ ਨਾਲ ਮਿਲਕੇ ਸਾਂਝੇ ਤੌਰ ’ਤੇ ਹਜ਼ਾਰਾਂ ਕਾਰਕੁੰਨਾਂ ਦੀ ਮੌਜੂਦਗੀ ਵਿੱਚ ਜ਼ੋਰਦਾਰ ਰੋਸ ਵਿਖਾਵਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਰਦੇ ਹੋਏ ਗ੍ਰਿਫਤਾਰੀ ਵੀ ਦਿੱਤੀ ਗਈ।ਬੀਤੇ ਦਿਨੀਂ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਕ ਟੀ.ਵੀ. ਇੰਟਰਵਿਉ ਦੌਰਾਨ 1984 ਸਿੱਖ ਕਤਲੇਆਮ ਵਿਚ ਕਾਂਗਰਸ ਦੇ ਕੁਝ ਆਗੂਆਂ ਦੀ ਸ਼ਮੂਲੀਅਤ ਹੋਣ ਦੇ ਦਾਅਵੇ ਤੋਂ ਬਾਅਦ ਭੜਕੇ
ਸਿ¤ਖ ਸੰਗਠਨਾਂ ਨੇ ਅੱਜ ਤਕ ਜਾਂਚ ਦੇ ਨਾਂਅ ’ਤੇ 10 ਕਮੀਸ਼ਨ ਬਣਾਉਣ ਦੇ ਬਾਅਦ ਇਨਸਾਫ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਵਲੋਂ ਨਿਚਲੀਆਂ ਅਦਾਲਤਾ ਨੂੰ ਕਤਲੇਆਮ ਦੇ ਚਲ ਰਹੇ ਮਸਲਿਆਂ ਤੇ 90 ਦਿਨਾਂ ਦੇ ਵਿੱਚ ਫੈਸਲੇ ਲੈ ਕੇ ਦੋਸ਼ੀਆਂ ਨੂੰ ਜੇਲ ਭੇਜਣ ਦਾ ਆਦੇਸ਼ ਦੇਣ ਦੀ ਮੰਗ ਵੀ ਕੀਤੀ। ਦਿ¤ਲੀ ਪੁਲਿਸ ਅਤੇ ਸੀ.ਬੀ.ਆਈ. ਵੱਲੋਂ ਸਬੂਤਾ ਦੇ ਨਾ ਹੋਣ ਦਾ ਹਵਾਲਾ ਦੇ ਕੇ ਸਿ¤ਖ ਕਤਲੇਆਮ ਦੇ ਬੰਦ ਕੀਤੇ ਗਏ ਕੇਸਾ ਦੀ ਮੁੜ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜ¤ਜ ਦੀ ਅਗਵਾਈ ਹੇਠ ਕਰਵਾਉਣ ਦੀ ਵੀ ਵਿਖਾਵਾਕਾਰੀਆਂ ਵੱਲੋਂ ਮੰਗ ਕੀਤੀ ਗਈ।
ਦਿ¤ਲੀ ਪੁਲਿਸ ਵਲੋਂ ਲਾਏ ਗਏ ਪਹਿਲੇ ਅੜੇਕੇ ਨੂੰ ਤੋੜਦੇ ਹੋਏ ਵਿਖਾਵਾਕਾਰੀ ਜਦੋ ਦੂਜੇ ਅੜੇਕੇ ਤਕ ਪਹੁੰਚੇ ਤਾਂ ਦਿ¤ਲੀ ਪੁਲਿਸ ਵਲੋਂ ਭਾਰੀ ਪੁਲਿਸ ਬੰਦੋਬਸਤ ਦੇ ਸਹਾਰੇ ਉਨ੍ਹਾਂ ਨੁੰ ਹਿਰਾਸਤ ਵਿਚ ਲੈ ਕੇ ਥਾਣੇ ਭੇਜ ਦਿ¤ਤਾ ਗਿਆ। ਹ¤ਥ ਵਿਚ ਕਾਲੇ ਝੰਡੇ ਲਹਿਰਾਉਂਦੇ ਹੋਏ ਵਿਖਾਵਾਕਾਰੀਆਂ ਨੇ ਰਾਹੁਲ ਗਾਂਧੀ ਦੇ ਖਿਲਾਫ ਜਮ ਕੇ ਨਾਰੇਬਾਜੀ ਕਰਦੇ ਹੋਏ ਟਾਇਰ ਵੀ ਸਾੜੇ। ਜਿਸਦੇ ਜਵਾਬ ਵਿਚ ਪੁਲਿਸ ਵਲੋਂ ਪਾਣੀ ਦੀ ਤੇਜ ਬੋਛਾਰਾ ਛ¤ਡ ਕੇ ਭੀੜ ਨੂੰ ਤਿ¤ਤਰ-ਬਿਤ¤ਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਦਿ¤ਲੀ ਪੁਲਿਸ ਦੀ ਕਾਰਵਾਈ ਨੂੰ ਗੈਰ ਜਰੂਰੀ ਕਰਾਰ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਾਂਗਰਸੀ ਆਗੂਆਂ ਨੂੰ ਬਚਾਉਣ ਵਾਸਤੇ ਸ਼ਾਂਤਮਈ ਪ੍ਰਦਰਸ਼ਣ ਕਰ ਰਹੇ ਲੋਕਾਂ ਤੇ ਪੁਲਿਸਆ ਕਾਰਵਾਈ ਤੇ ਸਵਾਲ ਚੁ¤ਕਦੇ ਹੋਏ ਪੁ¤ਛਿਆ ਕਿ ਜਦੋ ਦਿ¤ਲੀ ਦਾ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਧਾਰਾ 144 ਦੀ ਉਲੰਘਣਾ ਕਰਦੇ ਹੋਏ ਰੇਲ ਭਵਨ ਦੇ ਬਾਹਰ 24 ਘੰਟੇ ਧਰਨੇ ’ਤੇ ਬੈਠਦਾ ਹੈ ਤਾਂ ਦਿ¤ਲੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਰ ਜਦੋ ਸਿ¤ਖ ਕੌਮ ਇੰਨਸਾਫ ਦੀ ਆਵਾਜ਼ ਬੁਲੰਦ ਕਰਨ ਵਾਸਤੇ ਪ੍ਰਦਰਸ਼ਣ ਨੂੰ ਮਜਬੂਰ ਹੁੰਦੀ ਹੈ ਤੇ ਦਿ¤ਲੀ ਪੁਲਿਸ 24 ਮਿੰਟ ਵੀ ਸਬਰ ਨਹੀਂ ਕਰ ਪਾਉਂਦੀ। ਦਿ¤ਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਐਲਾਨ ਕੀਤਾ ਕਿ ਸਾਡੀ ਲੜਾਈ ਸਿ¤ਖ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਤੱਕ ਜਾਰੀ ਰਹੇਗੀ। ਇਸ ਮੌਕੇ ਅਕਾਲੀ ਦਲ ਦੇ ਵਿਧਾਇਕ, ਨਿਗਮ ਪਾਰਸ਼ਦ, ਗੁਰਦੁਆਰਾ ਕਮੇਟੀ ਮੈਂਬਰ ਅਤੇ ਹਜਾਰਾਂ ਕਾਰਕੁੰਨ ਮੌਜੂਦ ਸਨ। ਜਿਸ ਵਿਚ ਪ੍ਰਮੁ¤ਖ ਹਨ ਤਨਵੰਤ ਸਿੰਘ, ਹਰਮੀਤ ਸਿੰਘ ਕਾਲਕਾ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਭੁਪਿੰਦਰ ਸਿੰਘ ਅਨੰਦ, ਜਤਿੰਦਰ ਸਿੰਘ ਸ਼ੰਟੀ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਇੰਦਰਜੀਤ ਸਿੰਘ ਮੌਂਟੀ, ਹਰਵਿੰਦਰ ਸਿੰਘ ਕੇ.ਪੀ., ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਚਮਨ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜ¤ਸੀ, ਕੁਲਦੀਪ ਸਿੰਘ ਸਾਹਨੀ, ਐਮ.ਪੀ.ਐਸ. ਚ¤ਡਾ, ਗੁਰਵਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਜਸਪ੍ਰੀਤ ਸਿੰਘ ਵਿ¤ਕੀਮਾਨ, ਵਿਕ੍ਰਮ ਸਿੰਘ, ਮਨਜੀਤ ਮਿਘ ਔਲਖ, ਤੇ ਰਵਿੰਦਰ ਸਿੰਘ ਲਵਲੀ ਆਦਿ ਮੌਜੂਦ ਸਨ।