Skip to content
Independent perspectives. Global stories.
BREAKING

ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਮਨਾਇਆ

Share this story

ਭਵਾਨੀਗੜ੍ਹ, 11 ਫਰਵਰੀ (ਕ੍ਰਿਸ਼ਨ ਗਰਗ)- ਅੱਜ ਇ¤ਥੇ ਵਿਸ਼ਵਕਰਮਾਂ ਮੰਦਰ ਵਿਖੇ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ। ਮੁ¤ਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਰਾਮਗੜੀਆ ਭਾਈਚਾਰੇ ਨੇ ਤਕਨੀਕੀ ਕਿਰਤ ਕਰਕੇ ਦੇਸ ਅਤੇ ਪੰਜਾਬ ਦੀ ਤਰ¤ਕੀ ਵਿਚ ਅਹਿਮ ਯੋਗਦਾਨ ਪਾਇਆ, ਪਰ ਸਰਕਾਰਾਂ ਦੀਆਂ ਬੇਰੁਖੀਆਂ ਕਾਰਨ ਰਾਮਗੜੀਆ ਭਾਈਚਾਰੇ ਦਾ ਕਾਰੋਬਾਰ ਵੀ ਅ¤ਜ ਸੰਕਟ ਵਿ¤ਚ ਆ ਚੁ¤ਕਿਆ ਹੈ। ਪੰਜਾਬ ਅੰਦਰ ਰੁਜਗਾਰ ਦੇ ਵਸੀਲੇ ਪੈਦਾ ਨਾ ਕਰਨ ਦੇ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ, ਕਿਉਂਕਿ ਬਹੁ ਗਿਣਤੀ ਨੌਜਵਾਨ ਵਿਦੇਸ਼ਾਂ ਵਿ¤ਚ ਰੁਜਗਾਰ ਦੀ ਭਾਲ ਲਈ ਦੇਸ਼ ਛ¤ਡਕੇ ਜਾਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਮੰਦਿਰ ਦੇ ਸ਼ੈਡ ਬਣਾਉਣ ’ਤੇ ਖਰਚ ਹੋਣ ਵਾਲੇ ਸਾਰੇ ਪੈਸੇ ਆਪਣੇ ਕੋਟੇ ਵਿ¤ਚੋ ਭੇਜਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸੁਰਜੀਤ ਸਿੰਘ ਧੀਮਾਨ ਵਿਧਾਇਕ ਅਮਰਗੜ੍ਹ, ਦਿਨੇਸ ਬਾਂਸਲ, ਐਮ ਪੀ ਸਿੰਘ ਗੁਰਾਇਆ, ਪ੍ਰਧਾਨ ਓਬੀਸੀ ਪੰਜਾਬ, ਮਾਤਾ ਰਾਮ ਧੀਮਾਨ ਸੂਬਾ ਪ੍ਰਧਾਨ ਰਾਮਗੜ੍ਹੀਆ ਮੰਚ, ਸਤਵੰਤ ਸਿੰਘ ਖਰੇ, ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੁੰਦੜ, ਰਿੰਕੂ, ਜੱਜ, ਰਾਜੂ, ਬਲਵਿੰਦਰ ਸਿੰਘ ਸ¤ਗੂ, ਦਰਸਨ ਸਿੰਘ ਦੇਵਾ, ਬਘੇਲ ਸਿੰਘ ਦੇਵਾ, ਹਰਦੀਪ ਸਿੰਘ ਅਤੇ ਗੁਰਚਰਨ ਸਿੰਘ ਮਣਕੂ ਨੇ ਵੀ ਵਿਚਾਰ ਸਾਂਝੇ ਕੀਤੇ।

WRITTEN BY