ਜੈਤੋ, 11 ਫਰਵਰੀ (ਸਤਵਿੰਦਰ ਪਾਲ ਸਿੰਘ ਸੱਤੀ)- ਸਾਲਾਨਾ ਸ਼ਹੀਦੀ ਜੋੜ ਮੇਲੇ ’ਤੇ ਸਥਾਨਕ ਇਤਿਹਾਸਕ ਗੁਰਦੁਆਰਾ ਟਿੱਬੀ ਸਾਹਿਬ ਵਿਖੇ ‘ਜੈਤੋ ਮੋਰਚੇ ਦੇ ਸ਼ਹੀਦਾਂ’ ਦੀ ਯਾਦ ਵਿਚ ਸ਼੍ਰੀ ਅਖੰਡ ਪਾਠਾਂ ਦੀ ਲੜ੍ਹੀ (ਇਕੋਤਰੀ) ਪਿਛਲੇ ਦਿਨਾਂ ਤੋਂ ਅਰੰਭ ਹੋਈ ਹੈ ਜੋ ਕਿ 21 ਫ਼ਰਵਰੀ ਤੱਕ ਚੱਲੇਗੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੁਖਦੇਵ ਸਿੰਘ ਬਾਠ ਕਰੀਰਵਾਲੀ ਨੇ ਦੱਸਿਆ ਹੈ ਕਿ ਉਕਤ ਲੜ੍ਹੀ ਦੇ ਤਹਿਤ ਪਰਸੋਂ (ਸ਼ੁੱਕਰਵਾਰ) ਤੋਂ ਅਰੰਭ 6 ਸ਼੍ਰੀ ਅਖੰਡ ਪਾਠਾਂ ਦੇ ਭੋਗ ਅੱਜ ਪਾਏ ਗਏ। ਉਪਰੰਤ ਹੈੱਡੀ ਗ੍ਰੰਥੀ ਅਤੇ ਕਥਾ ਵਾਚਕ ਵਲੋਂ ‘ਜੈਤੋ ਮੋਰਚੇ ਦੇ ਸ਼ਹੀਦਾਂ’ ਦੇ ਇਤਿਹਾਸ ਤੋਂ ਸੰਖੇਪ ਵਿਚ ਜਾਣੂ ਕਰਵਾਇਆ। ਮੈਨੇਜਰ ਕੁਲਵਿੰਦਰ ਸਿੰਘ ਬਰਗਾੜੀ ਤੇ ਮੈਨੇਜਰ ਨਾਇਬ ਸਿੰਘ ਜੈਤੋ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਗੰਗਸਰ ਜੈਤੋ ਦੇ ਪ੍ਰਬੰਧਕਾਂ ਵਲੋਂ ਜਥੇਦਾਰ ਸੁਖਦੇਵ ਸਿੰਘ ਬਾਠ ਕਰੀਰਵਾਲੀ, ਹੈੱਡ ਗ੍ਰੰਥੀ ਪੱਪਾ ਸਿੰਘ ਨੇ ਸੰਤ ਰਿਸ਼ੀ ਰਾਮ ਇੰਚਾਰਜ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ, ਕਾਕਾ ਸਨੇਹ ਦੇ ਜਨਮ ਦਿਨ ਦੀ ਖੁਸ਼ੀ ’ਚ ਕੇਵਲ ਸਿੰਘ ਸੂਰਜਕੁੰਡ ਵਾਲਿਆ ਵਲੋਂ, ਸੁਖਮਨੀ ਸੇਵਾ ਸੁਸਾਇਟੀ ਹਰਦਿਆਲ ਨਗਰ ਜੈਤੋ, ਜੋਗਿੰਦਰ ਸਿੰਘ ਦੇ ਸਮੂਹ ਪਰਿਵਾਰ (ਕੋਠੇ ਥਰੋੜੇਵਾਲੇ), ਬੇਅੰਤ ਸਿੰਘ ਰੋੜੀਕਪੂਰਾ ਤੇ ਲਵਪ੍ਰੀਤ ਸਿੰਘ ਪੁੱਤਰ ਭਗਤ ਸਿੰਘ ਪਿੰਡ ਮੱਤਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਜੈਤੋ, ਇੰਦਰਜੀਤ ਸ਼ਰਮਾ, ਬਾਬਾ ਰਾਮ ਸਿੰਘ, ਮਾ: ਗੁਰਬਖ਼ਸ ਸਿੰਘ, ਅੰਗਰੇਜ ਸਿੰਘ, ਜੇ.ਈ ਨੇਕ ਰਾਮ, ਸਤਨਾਮ ਸਿੰਘ, ਬੀਬੀ ਰਜਨੀ ਕੌਰ, ਸਾਬਕਾ ਕੌਂਸਲਰ ਬੀਬੀ ਸੁਰਿੰਦਰ ਕੌਰ, ਬੀਬੀ ਸੰਤ ਕੌਰ, ਕੌਂਸਲਰ ਜਸਪਾਲ ਸਿੰਘ ਕਾਂਟਾ, ਨੰਬਰਦਾਰ ਗੁਰਤੇਗਪਾਲ ਸਿੰਘ ਸੀਰਾ, ਕਾਕੂ ਸਿੰਘ ਖਾਲਸਾ, ਸੁਖਮੰਦਰ ਸਿੰਘ ਕਰੀਰਵਾਲੀ, ਅਤੇ ਬਲਜੀਤ ਸਿੰਘ ਬੱਬੀ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
‘ਜੈਤੋ ਮੋਰਚੇ ਦੇ ਸ਼ਹੀਦਾਂ’ ਦੀ ਯਾਦ ਵਿਚ ਸ਼੍ਰੀ ਅਖੰਡ ਪਾਠਾਂ ਦੀ ਲੜ੍ਹੀ ਤਹਿਤ 6 ਪਾਠਾਂ ਦੇ ਭੋਗ



