Skip to content
Independent perspectives. Global stories.
BREAKING

ਕਾਰ ਤੇ ਮੋਟਰਸਾਇਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

Share this story

ਧਨੌਲਾ, 10 ਫਰਵਰੀ (ਸਰਾਜ ਘਨੌਰ)- ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਨੇੜੇ ਪਿੰਡ ਹਰੀਗੜ੍ਹ ਧਨੌਲਾ ਵਿਖੇ ਇੱਕ ਐਸ ਕਰਾਸ਼ ਗੱਡੀ ਤੇ ਮੋਟਰਸਾਇਕਲ ’ਚ ਹੋਈ ਸਿੱਧੀ ਟੱਕਰ ’ਚ ਮੋਟਰਸਾਇਕਲ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਭੂਸ਼ਨ ਕੁਮਾਰ ਪੁੱਤਰ ਸੀਤਾ ਰਾਮ ਆਪਣੀ ਗੱਡੀ ਨੰ: ਪੀਬੀ31ਕਿਊ 1112 ਤੇ ਸਵਾਰ ਹੋ ਕਿ ਸਰਦੂਲਗੜ੍ਹ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਦੋ ਹੀ ਉਹ ਪਿੰਡ ਹਰੀਗੜ੍ਹ ਬੱਸ ਅੱਡੇ ਨੇੜੇ ਪਹੁੰਚੇ ਤਾ ਅੱਗੋ ਹਰਜਿੰਦਰ ਸਿੰਘ (32) ਪੁੱਤਰ ਰਾਮਤਾ ਸਿੰਘ ਵਾਸੀ ਹਰੀਗੜ੍ਹ ਆਪਣੇ ਮੋਟਰਸਾਇਕਲ ਨੰ: ਪੀਬੀ12ਐਚ4080 ਤੇ ਆਪਣੇ ਕੰਮ ਤੇ ਜਾਣ ਲਈ ਸੜ੍ਹਕ ਪਾਰ ਕਰਦੇ ਸਮੇਂ ਗੱਡੀ ਨਾਲ ਜੋਰਦਾਰ ਟੱਕਰ ਹੋ ਗਈ ਤੇ ਹਰਵਿੰਦਰ ਸਿੰਘ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਿਸ ਨੂੰ ਜੇਰੇ ਇਲਾਜ਼ ਲਈ ਹਾਈਵੇ ਪੈਟਰੋਲੀਅਮ ਪੁਲਿਸ ਦੇ ਜਵਾਨ ਮੱਖਣ ਸਿੰਘ,ਪਾਲ ਸਿੰਘ ਨੇ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ ਜਦੋ ਕਿ ਹਰਜਿੰਦਰ ਸਿੰਘ ਦੀ ਹਾਲਤ ਜਿਆਦਾ ਹਾਲਤ ਗੰਭੀਰ ਹੋਣ ਤੇ ਬਰਨਾਲਾ ਵਿਖੇ ਰੈਫ਼ਰ ਕਰ ਦਿੱਤਾ ਜੋ ਜਖ਼ਮਾਂ ਦੀ ਤਾਬ ਨਾਲ ਝੱਲਦਾ ਹੋਇਆ ਰਸਤੇ ’ਚ ਹੀ ਦਮ ਤੋੜ ਗਿਆ। ਥਾਣਾ ਧਨੌਲਾ ਦੇ ਥਾਣੇਦਾਰ ਮਨਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਜਾਇਜ਼ਾ ਤੇ ਹੋਲਦਾਰ ਗੁਰਮੀਤ ਸਿੰਘ,ਗੁਰਮੇਲ ਸਿੰਘ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਕੰਨਾਂ ਤੇ ਹੈਡ ਫੋਨ ਲੱਗੇ ਹੋਣ ਕਰਕੇ ਇਸ ਨੂੰ ਗੱਡੀ ਦੇ ਹਾਰਨ ਦੀ ਅਵਾਜ਼ ਨਹੀ ਸੁਣਾਈ ਦਿੱਤੀ ਗਈ।

WRITTEN BY