ਇਸਲਾਮਾਬਾਦ, 29 ਜਨਵਰੀ (ਪੀ.ਟੀ.)- ਪਾਕਿਸਤਾਨ ਸਰਕਾਰ ਨੇ ਉ¤ਤਰੀ ਵਜੀਰਿਸਤਾਨ ਦੇ ਬੇਚੈਨ ਕਬਾਇਲੀ ਇਲਾਕੇ ਵਿੱਚ ਤਾਲਿਬਾਨ ਖਿਲਾਫ਼ ਜੰਗ ਛੇੜਨ ਦਾ ਫੈਸਲਾ ਕੀਤਾ ਹੈ ਅਤੇ ਫੌਜੀ ਕਾਰਵਾਈ ਕਦੇ ਵੀ ਕੀਤੀ ਜਾ ਸਕਦੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਅੱਜ ਇਹ ਦਾਅਵਾ ਕੀਤਾ ਗਿਆ ਹੈ। ਡਾਨ ਨਿਊਜ਼ ਨੇ ਇਸ ਘਟਨਾਕ੍ਰਮ ਨਾਲ ਜੁੜੇ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਉ¤ਤਰੀ ਵਜੀਰਿਸਤਾਨ ਏਜੰਸੀ ਵਿੱਚ ਜਾਣ ਲਈ ਇੱਕ ਤੋਂ ਜ਼ਿਆਦਾ ਵਿਕਲਪਾਂ ਉ¤ਤੇ ਵਿਚਾਰ ਕੀਤਾ ਜਾ ਰਿਹਾ ਹੈ। ਹੁਣ ਇਹ ਸਿਰਫ਼ ਕੁਝ ਹੀ ਸਮੇਂ ਦੀ ਗੱਲ ਬਚੀ ਹੈ। ਅਧਿਕਾਰੀ ਨੇ ਕਿਹਾ ਕਿ ਫੌਜੀ ਯੋਜਨਾ ਵਿੱਚ ਕੁਝ ਸਮਾਂ ਲੱਗੇਗਾ, ਪਰ ਪੀ.ਐ¤ਮ.ਐ¤ਲ.ਐ¤ਨ. ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਫੌਜ ਪ੍ਰਮੁੱਖ ਜਨਰਲ ਰਾਹਿਲ ਸ਼ਰੀਫ ਦੀ ਪਿਛਲੇ ਹਫ਼ਤੇ ਮੁਲਾਕਾਤ ਹੋਈ ਹੈ। ਇਸ ਮਾਮਲੇ ਵਿੱਚ ਪੀ.ਐ¤ਮ.ਐ¤ਲ.ਐ¤ਨ. ਦੇ ਦ੍ਰਿਸ਼ਟੀਕੋਣ ਦੇ ਵਿਪਰੀਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਰਵੱਈਏ ਦੇ ਬਾਰੇ ਵਿੱਚ ਸਵਾਲ ਕੀਤੇ ਜਾਣ ਉ¤ਤੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਸਰਕਾਰ ਇਮਾਨਦਾਰੀ ਨਾਲ ਅੱਤਵਾਦੀਆਂ ਨਾਲ ਗ¤ਲਬਾਤ ਕਰਨਾ ਚਾਹੁੰਦੀ ਸੀ, ਪ੍ਰੰਤੂ ਨਾਗਰਿਕਾਂ ਅਤੇ ਫੌਜੀ ਕਰਮੀਆਂ ਉ¤ਤੇ ਇੱਕ ਦੇ ਬਾਅਦ ਇੱਕ ਹੋ ਰਹੇ ਹਮਲਿਆਂ ਨੇ ਫਿਰ ਤੋਂ ਸੋਚਣ ਉ¤ਤੇ ਮਜਬੂਰ ਕਰ ਦਿੱਤਾ ਹੈ।