ਜਲੰਧਰ, 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿੱਥੇ ਵਿੱਦਿਆ, ਖੇਡਾਂ, ਕਲਚਰਲ ਅਤੇ ਖੋਜ ਦੇ ਖੇਤਰ ਵਿੱਚ ਨਿੱਤ ਨਵੀਆਂ ਪੈੜਾਂ ਪਾ ਰਿਹਾ ਹੈ, ਉਥੇ ਦੇਸ਼ ਦੀ ਸੁਰੱਖਿਆ ਅਤੇ ਅਨੁਸ਼ਾਸਨ ਨੂੰ ਸਮਰਪਿਤ ਐਨ.ਸੀ.ਸੀ ਦੇ ਖੇਤਰ ਵਿੱਚ ਪ੍ਰਾਪਤੀਆਂ ਵਾਸਤੇ ਵੀ ਜਾਣਿਆ ਜਾਂਦਾ ਹੈ। ਇਸ ਦੀ ਨਵੀ ਮਿਸਾਲ ਕਾਲਜ ਦਾ ਹੋਣਹਾਰ ਐਨ.ਸੀ.ਸੀ. ਆਰਮੀ ਵਿੰਗ ਦੇ ਕੈਡਟ ਅਮਨ ਵਿਰਦੀ ਹੈ ਜਿਸਦੀ ਐਨ.ਸੀ.ਸੀ ਡਾਇਰੈਕਟ ਐਂਟਰੀ ਦੀ ਚੋਣ ਵਿਧੀ ਰਾਹੀਂ ਦੇਸ ਦੀ ਥਲ ਸੈਨਾ ਵਿੱਚ ਆਰਮੀ ਅਫਸਰ ਵਜੋਂ ਸਿਲੈਕਸ਼ਨ ਹੋਈ ਹੈ। ਆਰਮੀ ਅਫਸਰ ਵਜੋਂ ਸਿਲੈਕਟ ਹੋਣ ਉਪਰੰਤ ਕਾਲਜ ਵਿਖੇ ਪਹੁੰਚੇ ਅਮਨ ਵਿਰਦੀ ਦਾ ਸਨਮਾਨ ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ ਅਤੇ ਆਰਮੀ ਅਫਸਰ ਬਣਨ ਤੇ ਵਧਾਈ ਦਿੱਤੀ। ਉਹਨਾਂ ਇਸ ਮੌਕੇ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੁਆਰਾ ਉਚ ਪ੍ਰਾਪਤੀਆਂ ਕਰਨ ਕਰਕੇ ਹੀ ਉਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਉਹਨਾ ਕਿਹਾ ਕਿ ਸਾਡੇ ਵਾਸਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਥਲ ਸੈਨਾ ਵਿੱਚ ਸਾਡੇ ਅਫਸਰ ਆਪਣੀਆਂ ਸੇਵਾਵਾਂ ਦੇਣ ਲਈ ਚੁਣੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਚੁਣੇ ਗਏ ਆਰਮੀ ਅਫਸਰ ਅਮਨ ਵਿਰਦੀ ਨੇ ਐਨ.ਸੀ.ਸੀ. ਵਿੱਚ ਪਹਿਲਾਂ ‘ਸੀ’ ਸਰਟੀਫਿਕੇਟ ਪ੍ਰਾਪਤ ਕੀਤਾ ਸੀ ਅਤੇ ਹੋਰ ਵੀ ਕਈ ਮਾਣ ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਕਾਲਜ ਦੇ ਐਨ.ਸੀ.ਸੀ. (ਆਰਮੀ ਵਿੰਗ) ਦੇ ਅਫਸਰ ਪ੍ਰੋ. ਗਗਨਦੀਪ ਸਿੰਘ ਨੇ ਦੱਸਿਆ ਕਿ ੳੁੱਤਰੀ ਭਾਰਤ ਦੇ ਡਾਇਰੈਕਟੋਰੇਟ ਜਿਸ ਵਿੱਚ ਪੰਜਾਬ ਹਰਿਆਣਾ, ਹਿਮਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਖੇਤਰ ਸ਼ਾਮਲ ਹਨ, ਵਿੱਚੋ ਕੁੱਲ ਦੋ ਕੈਡਟਸ ਦੀ ਆਰਮੀ ਅਫਸਰ ਵਜੋਂ ਚੋਣ ਹੋਈ ਹੈ, ਜਿਸ ਵਿਚੋਂ ਇੱਕ ਅਮਨ ਵਿਰਦੀ ਲਾਇਲਪੁਰ ਖਾਲਸਾ ਕਾਲਜ ਦਾ ਵਿਦਿਆਰਥੀ ਹੈ। ਇਸ ਮੌਕੇ ੳੁੱਤੇ ਕਾਲਜ ਦੇ ਸੀਨੀਅਰ ਪ੍ਰੋ. ਜਸਬੀਰ ਸਿੰਘ ਰਾਣਾ, ਮੁਖੀ ਭੂਗੋਲ ਵਿਭਾਗ ਵੀ ਮੋਜੂਦ ਸਨ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਦੀ ਥਲ ਸੈਨਾ ’ਚ ਆਰਮੀ ਅਫਸਰ ਵਜੋਂ ਨਿਯੁਕਤੀ



