Skip to content
Independent perspectives. Global stories.
BREAKING

ਪਿੰਡ ਕਾਹਨਗੜ੍ਹ ਵਿਖੇ 3 ਰੋਜ਼ਾ ਗੁਰਮਤਿ ਸਮਾਗਮ

Share this story

ਬਰੇਟਾ, 8 ਫਰਵਰੀ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)-ਪਿੰਡ ਕਾਹਨਗੜ੍ਹ ਦੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਤਿਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ।ਪਿੰਡ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ੇਸ਼ ਦਿਵਾਨ ਹਾਲ ਸਜਾਏ ਗਏ।ਸੁੰਦਰ ਪਾਲਕੀ ਵਿੱਚ ਬਿਰਾਜਮਾਨ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਦਿਵਾਨ ਹਾਲ ਵਿੱਚ ਸਜਦੇ ਸਨ। ਉਪਰੰਤ ਪੰਥ ਦੇ ਪ੍ਰਚਾਰਕ ਬਾਬਾ ਦਲੇਰ ਸਿੰਘ ਖੇੜੀ ਵਾਲੇ, ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਵਾਲਿਆਂ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਆਪਣੀ ਹਾਜਰੀ ਲਗਵਾਈ ਅਤੇ ਪਿੰਡ ਕਾਹਨਗੜ੍ਹ ਅਤੇ ਇਲਾਕੇ ਦੀ ਭਾਰੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨਾਲ ਗੁਰਬਾਣੀ ਵਿਚਾਰ, ਗੁਰ ਇਤਿਹਾਸ ਦੀ ਸਾਂਝ ਪਾਈ।ਇਨ੍ਹਾਂ ਤੋਂ ਇਲਾਵਾ ਭਾਈ ਜਗਤਾਰ ਸਿੰਘ ਖਾਲਸਾ ਕਾਹਨਗੜ੍ਹ, ਭਾਈ ਰਘਵੀਰ ਸਿੰਘ ਕਾਹਨਗੜ੍ਹ, ਭਾਈ ਰਾਮ ਸਿੰਘ ਕਾਹਨਗੜ੍ਹ, ਆਦਿ ਜੱਥਿਆਂ ਵੀ ਸਮਾਗਮ ਵਿੱਚ ਹਾਜਰੀ ਭਰੀ। ਸਮਾਗਮ ਦੇ ਅਖੀਰਲੇ ਦਿਨ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ ਜਿਸ ਵਿੱਚ ਸੋ ਦੇ ਕਰੀਬ ਪ੍ਰਾਣੀਆਂ ਨੂੰ ਅਮ੍ਰਿਤ ਵੀ ਛਕਾਇਆ ਗਿਆ। ਇਸ ਸਮਾਗਮ ਨੂੰ ਲੈ ਕੇ ਨੋਜੁਆਨਾਂ ਵਿੱਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ।ਪਿੰਡ ਦੇ ਨੋਜੁਆਨਾਂ ਨੇ ਵੱਖ ਵੱਖ ਸੇਵਾ ਕਮੇਟੀਆਂ ਬਣਾ ਕੇ ਪਹੁੰਚੀ ਗੁਰੂ ਜੀ ਦੀ ਸੰਗਤ ਦੀ ਸੇਵਾ ਕੀਤੀ।ਗੁਰੂ ਜੀ ਦੀਆਂ ਸੰਗਤਾਂ ਲਈ ਗੁਰੂ ਜੀ ਦੇ ਲੰਗਰ ਵੀ ਅਤੁੱਟ ਵਰਤਦੇ ਰਹੇ। ਟੈਂਟ ਦੀ ਸੇਵਾ ਦਸਮੇਸ਼ ਟੈਂਟ ਹਾਉਸ ਕਾਹਨਗੜ੍ਹ ਨੇ ਕੀਤੀ ਜੋ ਸ਼ਲਾਘਾਯੋਗ ਸੀ।

WRITTEN BY