Skip to content
Independent perspectives. Global stories.
BREAKING

ਮੱਖਣ ਸਿੰਘ ਦੀ ਲਾਸ਼ ਨੂੰ ਲੈ ਕੇ ਲੋਕਾਂ ਲਾਇਆ ਥਾਣੇ ਅੱਗੇ ਧਰਨਾ

Share this story

ਪੋਸਟ-ਮਾਰਟਮ ਰਿਪੋਰਟ ਦੀ ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ-ਡੀ.ਐਸ.ਪੀ. ਬੁਢਲਾਡਾ

ਬਰੇਟਾ, 7 ਫਰਵਰੀ (ਸੁਖਜਿੰਦਰ ਸੰਘਰੇੜੀ,ਖਾਲਸਾ ਕਾਹਨਗੜ੍ਹ) ਸਥਾਨਕ ਥਾਣੇ ਅੱਗੇ ਟਿੱਬਾ ਬਸਤੀ ਬਹਾਦਰਪੁਰ ਦੇ ਲੋਕਾਂ ਵੱਲੋਂ ਉਥੋ ਦੇ ਵਸਨੀਕ ਮੱਖਣ ਸਿੰਘ ਜੋ ਕਿ ਰੇਲਵੇ ਕਰਮਚਾਰੀ ਸੀ ਦੀ ਲਾਸ਼ ਨੂੰ ਲੈ ਕੇ ਧਰਨਾ ਲਗਾਇਆ ਤੇ ਪੁਲਿਸ ਵਿਰੁੱਧ ਨਾਅਰੇਬਾਜੀ ਕੀਤੀ ਗਈ ।ਡੀ.ਐਸ.ਪੀ. ਬੁਢਲਾਡਾ ਸ੍ਰ. ਰਸ਼ਪਾਲ ਸਿੰਘ ਮੌਕੇ ਤੇ ਪੁੱਜੇ ਉਹਨਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਦੌਸ਼ੀ ਪਾਏ ਜਾਣ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।ਸੰਬੋਧਨ ਕਰਨ ਵਾਲਿਆ ਵਿੱਚ ਮਜ਼ਦੂਰ ਮੁਕਤੀ ਮੋਰਚਾ ਦੇ ਨਿੱਕਾ ਸਿੰਘ ਬਹਾਦਰਪੁਰ, ਜਰਨੈਲ ਸਿੰਘ ਬਹਾਦਰਪੁਰ, ਤਰਸੇਮ ਸਿੰਘ ਖਾਲਸਾ, ਜਰਨੈਲ ਸਿੰਘ ਕਿਸ਼ਨਗੜ, ਜੁਗਰਾਜ ਸਿੰਘ ਰੰਘੜਿਆਲ, ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਮਲ ਸਨ।ਉਹਨਾਂ ਦਾ ਕਹਿਣਾ ਸੀ ਕਿ ਪਰਿਵਾਰ ਨੂੰ ਬਣਦਾ ਇੰਨਸਾਫ ਦਿੱਤਾ ਜਾਵੇ। ਇਸ ਸੰਬੰਧੀ ਜਦੋ ਥਾਣਾ ਮੁੱਖੀ ਸ੍ਰ. ਬਲਜੀਤ ਸਿੰਘ ਬਰਾੜ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਧਰਨਾਕਾਰੀਆਂ ਨੇ ਡੀ.ਐਸ.ਪੀ. ਸਾਹਿਬ ਵੱਲੋਂ ਵਿਸ਼ਵਾਸ਼ ਦਿੱਤੇ ਜਾਣ ਮਗਰੋ ਧਰਨਾ ਚੁੱਕ ਲਿਆ ਹੈ।

WRITTEN BY