Skip to content
Independent perspectives. Global stories.
BREAKING

ਕਾਰ ਨਹਿਰ ’ਚ ਡਿੱਗੀ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

Share this story

image ਪਠਾਨਕੋਟ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਇੱਥੋਂ 10-12 ਕਿਲੋਮੀਟਰ ਦੂਰੀ ’ਤੇ ਪੈਂਦੇ ਕੋਟਲੀ ਕੋਲ ਸਥਿਤ ਇੱਕ ਨਹਿਰ ਵਿੱਚ ਸੋਮਵਾਰ ਦੀ ਰਾਤ ਨੂੰ ਕਰੀਬ 12.00 ਵਜੇ ਇੱਕ ਨੈਨੋ ਕਾਰ ਡਿ¤ਗਣ ਨਾਲ ਇੱਕੋ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰਾ ਪਰਿਵਾਰ ਰਾਤ ਨੂੰ ਕਿਸੇ ਵਿਆਹ ਸਮਾਰੋਹ ਤੋਂ ਕਸਬਾ ਤਾਰਾਗੜ੍ਹ ਤੋਂ ਘਰ ਪਰਤ ਰਿਹਾ ਸੀ ਕਿ ਕੋਟਲੀ ਨੇੜੇ ਇਹ ਹਾਦਸਾ ਹੋ ਗਿਆ। ਮ੍ਰਿਤਕਾ ਦੀ ਪਛਾਣ ਕੋਟਲੀ ਦੇ ਨਾਲ ਲੱਗਦੇ ਪਿੰਡ ਖੋਬਾ ਦੇ ਬਲਬੀਰ ਸੈਣੀ ਦੇ ਪਰਿਵਾਰ ਦੇ ਰੂਪ ’ਚ ਹੋਈ ਹੈ, ਜਿਨ੍ਹਾਂ ’ਚ ਬਲਬੀਰ ਸੈਣੀ ਨਾਲ ਉਨ੍ਹਾਂ ਦੀ ਪਤਨੀ ਗੁਲਸ਼ਨ ਕੁਮਾਰੀ, ਭਰਾ ਜਗਦੀਸ਼ ਸੈਣੀ ਅਤੇ ਪਰਿਵਾਰ ’ਚੋਂ 7 ਸਾਲਾ ਬੱਚਾ ਅਮਿਤ ਅਤੇ 18-19 ਸਾਲਾ ਇੱਕ ਲੜਕੀ ਦੀਕਸ਼ਾ ਸੀ।ਸੂਚਨਾ ਮਿਲਣ ’ਤੇ ਪੁਲਸ ਪ੍ਰਸ਼ਾਸਨ

ਘਟਨਾ ਵਾਲੀ ਥਾਂ ’ਤੇ ਪੁੱਜ ਗਿਆ। ਰਾਤ ਦਾ ਸਮਾਂ ਹੋਣ ਕਾਰਨ ਅਤੇ ਪਾਣੀ ਜ਼ਿਆਦਾ ਹੋਣ ਕਾਰਨ ਕਾਰ ਨੂੰ ਬਾਹਰ ਕੱਢਣਾ ਮੁਸ਼ਕਲ ਸੀ। ਅਧਿਕਾਰੀਆਂ ਵੱਲੋਂ ਮਾਧੋਪੁਰ ਤੋਂ ਪਾਣੀ ਰੁਕਵਾਇਆ ਗਿਆ ਅਤੇ ਕਾਫੀ ਮੁਸ਼ਕਲ ਨਾਲ 2 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਬਾਕੀ ਲਾਸ਼ਾਂ ਪਾਣੀ ਜ਼ਿਆਦਾ ਹੋਣ ਕਾਰਨ ਰੁੜ੍ਹ ਗਈਆਂ, ਜਿਨ੍ਹਾਂ ਦਾ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਅਤੇ ਕਾਰ ਨੂੰ ਵੀ ਬੜੀ ਮੁਸ਼ਕਿਲ ਨਾਲ ਪਾਣੀ ’ਚੋਂ ਬਾਹਰ ਕੱਢ ਲਿਆ ਗਿਆ ਸੀ।

WRITTEN BY