ਨਵੀਂ ਦਿੱਲੀ, 28 ਜਨਵਰੀ (ਪੀ.ਟੀ.)- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਦੇਸ਼ ਭਰ ਵਿੱਚ 98 ਲੱਖ ਲੋਕਾਂ ਨੇ ਪਾਰਟੀ ਦੀ ਮੈਂਬਰੀ ਲੈ ਲਈ ਹੈ ਤੇ ਇਹ ਮੈਂਬਰੀ ਮੁਹਿੰਮ ਲੋਕਸਭਾ ਚੋਣ ਤੱਕ ਜਾਰੀ ਰਹੇਗੀ। ਰਾਏ ਨੇ ਪਾਰਟੀ ਦਫ਼ਤਰ ਵਿੱਚ ਆਯੋਜਿਤ ਇੱਕ ਪੱਤਰ ਪ੍ਰੇਰਕ ਸੰਮੇਲਨ ’ਚ ਕਿਹਾ ਕਿ 26 ਜਨਵਰੀ ਤੱਕ ਦੇਸ਼ ਭਰ ਵਿੱਚ ਪਾਰਟੀ ਨਾਲ 98 ਲੱਖ ਲੋਕ ਜੁੜੇ ਹਨ। ਰਾਏ ਨੇ ਕਿਹਾ ਕਿ 76 ਲ¤ਖ ਲੋਕ ਫ਼ਾਰਮ ਦੇ ਜਰੀਏ, ਸ¤ਤ ਲ¤ਖ ਆਨਲਾਈਨ ਮਾਧਿਅਮ ਨਾਲ, ਪੰਜ ਲ¤ਖ ਐਸਐਮਐਸ ਦੇ ਜਰੀਏ ਤੇ 10 ਲ¤ਖ ਮਿਸਡ ਕਾਲ ਦੇ ਜਰੀਏ ਪਾਰਟੀ ਦੇ ਮੈਂਬਰ ਬਣੇ ਹਨ। ਜਿਕਰਯੋਗ ਹੈ ਕਿ ‘ਆਪ‘ ਨੇ ਮਹੀਨੇ ਦੇ ਆਰੰਭ ‘ਚ ਬਿਨਾਂ ਫੀਸ ਮੈਂਬਰੀ ਮੁਹਿੰਮ ਸ਼ੁਰੂ ਕੀਤੀ ਸੀ ਤੇ 26 ਜਨਵਰੀ ਤ¤ਕ ਇ¤ਕ ਕਰੋੜ ਮੈਂਬਰ ਬਣਾਉਣ ਦਾ ਟੀਚਾ
ਰ¤ਖਿਆ ਸੀ। ਪਾਰਟੀ ਸਕ¤ਤਰ ਪੰਕਜ ਗੁਪਤਾ ਨੇ ਕਿਹਾ ਕਿ ਦਿ¤ਲੀ ਵਿਧਾਨਸਭਾ ਚੋਣ ਤੋਂ ਬਾਅਦ ਹੁਣ ਤ¤ਕ ਪਾਰਟੀ ਦੀ ਲੋਕਪ੍ਰਿਅਤਾ ਵਧੀ ਹੈ ਤੇ ਪਾਰਟੀ ਨੂੰ ਲੋਕਸਭਾ ਚੋਣ ‘ਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਹੈ।



