ਲੁਧਿਆਣਾ, 5 ਫਰਵਰੀ (ਅਮਿਤ ਭਾਟੀਆ)-ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇ¤ਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਜ¤ਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਪਿੰਡ ਰਾਈਆਂ ਵਿਖੇ ਹੋਈ। ਸਰਕਲ ਸਾਹਨੇਵਾਲ ਦੇ ਜ¤ਥੇਦਾਰ ਨਾਜਰ ਸਿੰਘ ਰਾਈਆਂ ਵ¤ਲੋਂ ਆਯੋਜਿਤ ਇਸ ਮੀਟਿੰਗ ਵਿ¤ਚ ਜ¤ਥੇਦਾਰ ਚੀਮਾ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 12 ਫਰਵਰੀ ਨੂੰ ਮਨਾਏ ਜਾ ਰਹੇ ਜਨਮ ਦਿਨ ਦੇ ਵਿਸ਼ਾਲ ਸਮਾਰੋਹ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਜ¤ਥੇ ਚੀਮਾ ਨੇ ਕਿਹਾ ਕਿ ਸੰਤਾਂ ਦੇ ਜਨਮ ਦਿਨ ਸਮਾਗਮ ਪ੍ਰਤੀ ਸੰਗਤ ਵਿ¤ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ 12 ਫਰਵਰੀ ਨੂੰ ਲੁਧਿਆਣਾ ਤੋਂ ਸੰਗਤ ਦਾ ਵਿਸ਼ਾਲ ਕਾਫਲਾ ਸ੍ਰੀ ਫਤਿਹਗੜ੍ਹ ਨੂੰ ਰਵਾਨਾ ਹੋਵੇਗਾ ਅਤੇ ਸਮਾਗਮ ‘ਚ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ, ਦੀ ਆਲ ਇੰਡੀਆਂ ਬੈਕਵਰਡ ਐਂਡ ਮਾਇਨਾਰਿਟੀ ਕਮਿਊਨਿਟੀ ਇੰਪਲਾਈਜ ਫੈਡਰੇਸ਼ਨ ਭਾਰਤ ਦੇ ਕੌਮੀਂ ਪ੍ਰਧਾਨ ਮਹਾਨ ਇਤਿਹਾਸਕਾਰ ਬਾਮਨ ਮੇਸ਼ਰਾਮ ਅਤੇ ਧਾਰਮਿਕ ਘ¤ਟ ਗਿਣਤੀਆਂ ਦੇ ਆਗੂਆਂ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣਨਗੀਆਂ। ਉਨ੍ਹਾਂ ਕਿਹਾ ਕਿ ਸੰਤਾਂ ਦੇ ਜਨਮ ਦਿਨ ਸਮਾਰੋਹ ਦੌਰਾਨ ਪਾਰਟੀ ਦੀ ਲੀਡਰਸ਼ਿਪ ਕੌਮ ਨੂੰ ਅਗਲੇ ਸੰਘਰਸ਼ ਦੀ ਜਾਣਕਾਰੀ ਦੇਣ ਤੋਂ ਇਲਾਵਾ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਉਨ੍ਹਾਂ ਕਿਹਾ ਜਿਹੜੇ ਪੰਥ ਵਿਰੋਧੀ ਸੋਚ ਰ¤ਖਣ ਵਾਲੇ ਲੋਕ ਸੰਤਾਂ ਪ੍ਰਤੀ ਅਕਸਰ ਹੀ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ ਉਹ 12 ਫਰਵਰੀ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕੀਤੇ ਜਾ ਰਹੇ ਇਸ ਵਿਸ਼ਾਲ ਸਮਾਗਮ ਦੀ ਝਲਕ ਜਰੂਰ ਦੇਖਣ ਕਿ ਸੰਤਾਂ ਨੂੰ ਅ¤ਜ ਵੀ ਪਿਆਰ ਕਰਨ ਵਾਲੇ ਕਿੰਨੇ ਜੁਝਾਰੂ ਲੋਕ ਹਨ। ਇਸ ਮੌਕੇ ਮਨਜੀਤ ਸਿੰਘ ਸਿਆਲਕੋਟੀ, ਹਰਪ੍ਰੀਤ ਸਿੰਘ ਮਿਆਣੀ, ਹਰਜਿੰਦਰ ਸਿੰਘ ਸੰਧੂ, ਗੁਰਸੇਵਕ ਸਿੰਘ ਆਨੰਦਪੁਰੀ, ਹਰਭਜਨ ਸਿੰਘ ਬਿ¤ਟੂ, ਬਲਵਿੰਦਰ ਸਿੰਘ ਕਟਾਣੀ, ਦਿਲਬਾਗ ਸਿੰਘ ¦ਬੜਦਾਰ, ਬਲਦੇਵ ਸਿੰਘ, ਕੁਲਵੰਤ ਸਿੰਘ ਸਲੇਮਟਾਬਰੀ, ਦਵਿੰਦਰ ਸਿੰਘ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ ¦ਬੜਦਾਰ, ਮੇਜਰ ਸਿੰਘ ¦ਬੜਦਾਰ, ਦਰਸ਼ਨ ਸਿੰਘ, ਮਹਿੰਦਰ ਸਿੰਘ, ਨਛ¤ਤਰ ਸਿੰਘ, ਸਿੰਘ ਕਟਾਣੀ, ਨਵਪ੍ਰੀਤ ਸਿੰਘ ਅਤੇ ਹੋਰ ਹਾਜਰ ਸਨ।
ਜਥੇਦਾਰ ਚੀਮਾ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਨ ਦਾ ਪੋਸਟਰ ਜਾਰੀ



