Skip to content
Independent perspectives. Global stories.
BREAKING

ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਮਨਾਉਣ ਸੰਗਤਾਂ ਹੁੰਮ ਹੁੰਮਾ ਕੇ ਪਹੁੰਚਣ : ਲਖਵੀਰ ਸਿੰਘ ਖਾਲਸਾ

Share this story

ਅਮਲੋਹ, 4 ਫਰਵਰੀ (ਰਣਜੀਤ ਸਿੰਘ ਘੁੰਮਣ)- ਸ਼੍ਰੋਮਣੀ ਅਕਾਲੀਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਵਲੋ ਹਰ ਸਾਲ ਦੀ ਤਰਾ 20ਵੀ ਸਦੀ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਹਾੜਾ 12 ਫਰਵਰੀ ਨੂੰ ਗੁਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਸਾਹਮਣੇ ਵਾਲੀ ਸਟੇਜ ਤੇ ਮਨਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ, ਦੂਸਰੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਤੋ ਸੰਗਤਾਂ ਅਤੇ ਗੁਰਸਿੱਖ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਇਸ ਸਬੰਧੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਲਖਵੀਰ ਸਿੰਘ ਖਾਲਸਾ ਵਲੋ ਇਗਲੈਡ ਤੋ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਸਖਤਾ ਹੇਠ ਜਾਰੀ ਇੱਕ ਪੱਤਰ ਵਿਚ ਕੀਤਾ ਪਤਰ ਵਿਚ ਕਿਹਾ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਨੇ ਜੋ ਸਾਨੂੰ ਅਣਖ ਤੇ ਗੈਰਤ ਵਾਲੀ ਜਿੰਦਗੀ ਵਾਲੀ ਜਿੰਦਗੀ ਜਿਉਣ ਹਿੱਤ ਅਗਵਾਈ ਕੀਤੀ ਹੈ ਅਤੇ ਕੌਮੀ ਮਿਸਨ ਦੀ ਪ੍ਰਾਪਤੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਾਨ ਨੂੰ ਮੱਦੇ ਨਜਰ ਰੱਖਦੇ ਹੋਏ ਅਜਿਹੀ ਮਹਾਨ ਸਖਸੀਅਤ ਦੇ ਦਿਹਾੜਿਆ ਰਾਹੀ ਯਾਦ ਕਰਨਾ ਵੀ ਅਤੇ ਉਨਾ ਦੇ ਅਜਿਹੇ ਦਿੰਨਾ ਨੂੰ ਮਨਾਉਣਾ ਸਾਡੇ ਸਭ ਦੇ ਸਾਝੇ ਫਰਜ ਹਨ। ਪੱਤਰ ਵਿਚ ਉਨਾ ਕਿਹਾ ਕਿ ਸੰਗਤਾਂ ਵਲੋ ਲੰਗਰਾ ਅਤੇ ਪੰਡਾਲਾ ਲਈ ਮਾਲੀ ਸਹਾਇਤਾ ਭੇਜੀ ਜਾ ਰਹੀ ਹੈ ਉਨਾ ਦਾ ਪਾਰਟੀ ਵਲੋ ਵਿਸ਼ੇਸ ਧੰਨਵਾਦ ਕੀਤਾ ਜਾਦਾ ਹੈ ਉਨਾ ਅੱਗੇ ਕਿਹਾ ਕਿ ਜਿਸ ਮਹਾਨ ਸਖਸ ਨੇ ਅਕਾਲ ਤਖਤ ਦੀ ਅਜਮਤ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਗਈ ਹੈ ਉਸ ਮਹਾਨ ਸਿੱਖ ਦੇ ਜਨਮ ਦਿੰਨ ਮਨਾਉਣ ਸਬੰਧੀ ਪ੍ਰੋਗਰਾਮ 12 ਫਰਵੀ ਨੂੰ ਸਵੇਰੇ 11 ਵਜੇ ਅਰੰਭ ਹੋਵੇਗਾ ਅਤੇ 4 ਵਜੇ ਤੱਕ ਚਲੇਗਾ ਜਿਸ ਸਰਬਤ ਸੰਗਤਾਂ ਨੂੰ ਆਪਣੇ ਆਪਣੇ ਸਾਧਨਾ ਰਹੀ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ।

WRITTEN BY