ਬਰੇਟਾ, 4 ਫਰਵਰੀ (ਜੈਲ ਕੌਰ ਖਾਲਸਾ, ਸੁਖਜਿੰਦਰ ਸੰਘਰੇੜੀ) ਗੁਰੂ ਰਵਿਦਾਸ ਜੀ ਦੇ 641ਵੇਂ ਜਨਮ ਦਿਨ ਮੌਕੇ ਗੁਰਦੁਆਰਾ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਦੇ ਭੋਗ ਪਾਏ ਗਏ ।ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਰਵੀਦਾਸ ਭਾਈਚਾਰੇ ਵੱਲੋਂ ਗੋਲਡ ਮੈਡਲ ਜੇਤੂ ਹਰਦੀਪ ਕੌਰ ,ਕਬੱਡੀ ਖਿਡਾਰਨ ਰਾਜਦੀਪ ਕੌਰ ਨੂੰ ਡਾ: ਬੀ.ਆਰ.ਅੰਬੇਡਕਰ ਜੀ ਦੀ ਜੀਵਨੀ ਨਾਲ ਸਬੰਧਿਤ ਕਿਤਾਬ ਅਤੇ ਨਗਦ ਰਾਸ਼ੀ ਦੇ ਕੇ ਸਮਾਨਿਤ ਕੀਤਾ ਗਿਆ ਅਤੇ ਇਹ ਪ੍ਰਣ ਲਿਆ ਗਿਆ ਕਿ ਪਿੰਡ ਦਾ ਕੋਈ ਵੀ ਬੱਚਾ ਕਿਸੇ ਵੀ ਖੇਤਰ ਵਿੱਚ ਕੋਈ ਪ੍ਰਾਪਤੀ ਕਰਦਾ ਹੈ ਉਨ੍ਹਾਂ ਨੂੰ ਹਰ ਸਾਲ ਗੁਰੂ ਜੀ ਦੇ ਜਨਮ ਦਿਨ ਤੇ ਸਮਾਨਿਤ ਕੀਤਾ ਜਾਇਆ ਕਰੇਗਾ ।ਵਿਸ਼ੇਸ਼ ਤੋਰ ਤੇ ਪਹੁੰਚੇ ਭਾਰਤੀਯ ਦਲਿਤ ਸਾਹਿਤ ਅਕਾਦਮੀ ਦੇ ਪੰਜਾਬ ਪ੍ਰਧਾਨ ਤੀਰਥ ਤੋਗੜੀਆ ਅਤੇ ਦਲਿਤ ਸਮਾਜ ਮਾਨਸਾ ਦੇ ਮੁੱਖੀ ਸੁਰਿੰਦਰ ਨਮੋਰੀਆ (ਐ¤ਮ.ਸੀ) ਨੇ ਦੋਹਾਂ ਖਿਡਾਰਨਾਂ ਨੂੰ ਸਵਿੱਤਰੀ ਬਾਈ ਫੂਲੇ ਨੈਸ਼ਨਲ ਅਵਾਰਡ ਨਾਲ ਸਮਾਨਿਤ ਕੀਤਾ । ਕਲੱਬ ਆਗੂ ਗੁਲਾਬ ਸਿੰਘ ਨੇ ਪੜ੍ਹੇ ਲਿਖੇ ਵਰਗ ਨੂੰ ਅਪੀਲ ਕੀਤੀ ਕਿ ਉਹ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ।ਉਨ੍ਹਾਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਗਰੀਬ ਖਿਡਾਰਨਾਂ ਦਾ ਹੱਥ ਫੜੇ ਜਾ ਜੋ ਇਹ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ।ਇਸ ਮੌਕੇ ਡਾ:ਸੇਵਕ ਸਿੰਘ, ਅਵਤਾਰ ਸਿੰਘ, ਭੂਸ਼ਣ ਸਿੰਘ, ਹਰਜੀਤ ਸਿੰਘ, ਮਾ: ਜਗਮੇਲ ਸਿੰਘ, ਬੂਟਾ ਸਿੰਘ, ਸੁਖਚੈਨ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਖਿਡਾਰਨਾਂ ਦਾ ਸਵਿੱਤਰੀ ਬਾਈ ਫੂਲੇ ਨੈਸ਼ਨਲ ਐਵਾਰਡ ਨਾਲ ਕੀਤਾ ਸਨਮਾਨ



