ਸਰਦੂਲਗੜ੍ਹ, 4 ਫਰਵਰੀ (ਵਿਪਨ ਗੋਇਲ)- ਅਕਾਲੀ ਭਾਜਪਾ ਸਰਕਾਰ ਵੱਲੋਂ ਬਣਾਏ ਗਏ ਸੇਵਾ ਸੈਂਟਰ ਮੌਜੂਦਾ ਪੰਜਾਬ ਸਰਕਾਰ ਵੱਲੋ ਬੰਦ ਕੀਤੇ ਜਾ ਰਹੇ ਹਨ ਪਰ ਕਈ ਪਿੰਡਾ ਵਿੱਚ ਇਹ ਸੇਵਾ ਸੈਂਟਰ ਲੋਕਾ ਲਈ ਬਹੁਤ ਹੀ ਵਧੀਆ ਰਹੇ ਹਨ ਕਿਉ ਕਿ ਲੋਕਾ ਨੂੰ ਹੁਣ ਆਪਣੇ ਕੰਮਾ ਲਈ ਸਰਦੂਲਗੜ੍ਹ ਸ਼ਹਿਰ ਕਚਿਹਰੀ ਵਿੱਚ ਆਉਣ ਦੀ ਬਜਾਏ ਪਿੰਡ ਦੇ ਹੀ ਸੇਵਾ ਸੈਂਟਰ ਵਿੱਚ ਹੋ ਜਾਂਦੇ ਸਨ ਇਸ ਸੰਬੰਧ ਵਿੱਚ ਪਿੰਡ ਮੀਰਪੁਰ ਕਲਾਂ ਦੇ ਸਰਪੰਚ ਅਮਰੀਕ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਬਣੇ ਇਸ ਸੈਂਟਰ ਤੇ ਬਹੁਤ ਵਧੀਆ ਕੰਮ ਹੁੰਦਾ ਹੈ ਅਤੇ ਭੀੜ ਵੀ ਲੱਗੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਪਹਿਲਾ ਕੁਝ ਵੀ ਕੰਮ ਕਰਵਾਉਣ ਲਈ ਸਰਦੂਲਗੜ੍ਹ 12 ਕਿਲੋਮੀਟਰ ਦੂਰ ਆਉਣਾ ਪੈਦਾ ਸੀ ਹੁਣ ਇਹ ਸਾਰੇ ਕੰਮ ਪਿੰਡ ਵਿੱਚ ਹੋ ਜਾਂਦੇ ਹਨ ਅਤੇ ਲੋਕਾ ਦਾ ਸਮਾ ਵੀ ਬੱਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਵੱਲੋ ਸੈਂਟਰ ਅੱਗੇ ਬੈਠ ਕੇ ਸਰਕਾਰ ਤੋ ਮੰਗ ਕੀਤੀ ਹੈ ਕਿ ਸਾਡੇ ਪਿੰਡ ਵਿੱਚ ਬਣੇ ਸੇਵਾ ਸੈਂਟਰ ਨੂੰ ਬੰਦ ਨਾ ਕੀਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਨੰਬਰਦਾਰ, ਗੁਰਸੇਵਕ ਸਿੰਘ,ਸੁਖਵੀਰ ਸਿੰਘ, ਮੇਜਰ ਨਾਈ, ਰਮਨਦੀਪ ਸਿੰਘ, ਅਮਰੀਕ ਸਿੰਘ, ਗੁਰਦੇਵ ਸਿੰਘ, ਸਿੰਗਾਰਾ ਸਿੰਘ, ਭੋਲਾ ਸਿੰਘ, ਗੁਲਾਬ ਸਿੰਘ ਆਦਿ ਹਾਜ਼ਰ ਸਨ।
ਪਿੰਡਾਂ ਵਿੱਚ ਬਣੇ ਸੇਵਾ ਸੈਂਟਰ ਬੰਦ ਨਾ ਕਰਨ ਦੀ ਮੰਗ



