Skip to content
Independent perspectives. Global stories.
BREAKING

ਪ੍ਰਵੀਨ ਤੋਗੜੀਆ ਵਾਂਗ ਸਿਖਾਂ ਦੇ ਕੇਸ ਕਿਉਂ ਨਹੀਂ ਵਾਪਸ ਹੋ ਸਕਦੇ : ਸ. ਸਿਮਰਨਜੀਤ ਸਿੰਘ ਮਾਨ

Share this story

ਚੰਡੀਗੜ੍ਹ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ੍ਰੀ ਪ੍ਰਵੀਨ ਤੋਗੜੀਆ ਜੋ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਹਨ, ਉਨ੍ਹਾਂ ਵਿਰੁਧ ਗੁਜਰਾਤ ਵਿਚ 20 ਸਾਲ ਪੁਰਾਣੇ ਇਰਾਦਾ ਕਤਲ ਦੇ ਚਲ ਰਹੇ ਕੇਸ ਨੂੰ ਸੈਂਟਰ ਦੀ ਮੋਦੀ ਹਕੂਮਤ ਦੇ ਪ੍ਰਭਾਵ ਹੇਠ ਅਤੇ ਰਾਜਸਥਾਂਨ ਵਿਚ 15 ਸਾਲ ਪੁਰਾਣੇ ਚਲ ਰਹੇ ਕੇਸ ਨੂੰ ਵਾਪਸ ਲਿਆ ਜਾ ਸਕਦਾ ਹੈ, ਇਹ ਇਸ ਲਈ ਹੋਇਆ ਹੈ ਕਿਉਂਕਿ ਅਜਿਹਾ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਦੇ ਹੁਕਮਾਂ ਤੇ ਹੋਇਆ ਹੈ । ਇਸ ਲਈ ਹੀ ਸ੍ਰੀ ਤੋਗੜੀਆ ਨੇ ਉਚੇਚੇ ਤੌਰ ਤੇ ਜੋ ਸ੍ਰੀ ਮੋਦੀ ਦਾ ਧੰਨਵਾਦ ਕੀਤਾ ਹੈ, ਉਸ ਤੋਂ ਜਾਹਰ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ, ਬੀਜੇਪੀ, ਆਰ.ਐਸ.ਐਸ. ਸ਼ਿਵ ਸੈਨਾ ਆਦਿ ਸਭ ਇਕ ਪਰਿਵਾਰ ਹਨ । ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਆ ਸਿੰਘ ਲਾਹੌਰੀਆ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁਲਰ, ਪਰਮਜੀਤ ਸਿੰਘ ਭਿਓਰਾ, ਸ. ਜਗਤਾਰ ਸਿੰਘ ਤਾਰਾ, ਲਖਵਿੰਦਰ ਸਿੰਘ ਲਖਾ, ਗੁਰਮੀਤ ਸਿੰਘ ਪਟਿਆਲਾ, ਸ਼ਮਸੇ?ਰ ਸਿੰਘ ਆਦਿ ਬੰਦੀ ਸਿਖਾਂ ਉਤੇ ਬਣੇ ਕੇਸ ਵੀ ਵਾਪਸ ਹੋਣੇ ਚਾਹੀਦੇ ਹਨ । ਕਿਉਂਕਿ ਇੰਡੀਆ ਦੇ ਵਿਧਾਨ ਦੀ ਧਾਰਾ 14 ਰਾਹੀ ਇਥੋ ਦੇ ਸਭ ਨਾਗਰਿਕ ਬਰਾਬਰ ਹਨ । ਫਿਰ ਸਿਖਾਂ ਨਾਲ ਪੇਸ਼ ਆਉਦੇ ਹੋਏ ਇਥੋ ਦਾ ਕਾਨੂੰਨ, ਅਦਾਲਤਾਂ ਅਤੇ ਹੁਕਮਰਾਨ ਇਹ ਵਿਤਕਰਾਂ ਕਿਉਂ ਕਰ ਰਹੇ ਹਨ ? ਸਾਡੇ ਇਸ ਬਿਆਨ ਤੇ ਸੁਔਮੋਟੋ ਰਾਹੀ ਚੀਫ਼ ਜਸਟਿਸ ਸੁਪਰੀਮ ਕੋਰਟ ਅਤੇ ਸੁਪਰੀਮ ਕੋਰਟ ਵੀ ਸਿਖਾਂ ਉਤੇ ਚਲ ਰਹੇ ਕੇਸਾਂ ਨੂੰ ਵਾਪਸ ਲੈਕੇ ਰਿਹਾਅ ਕਰਨ ਦੇ ਹੁਕਮ ਕਰ ਸਕਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜ ਗੁਜਰਾਤ ਸਰਕਾਰ ਵਲੋਂ ਅਤੇ ਰਾਜਸਥਾਂਨ ਸਰਕਾਰ ਵਲੋਂ ਸੈਂਟਰ ਦੀ ਮੋਦੀ ਹਕੂਮਤ ਦੇ ਸਿਆਸੀ ਪ੍ਰਭਾਵ ਹੇਠ, ਸ੍ਰੀ ਪ੍ਰਵੀਨ ਤੋਗੜੀਆ ਮੁਖੀ ਵਿਸ਼ਵ ਹਿੰਦੂ ਪ੍ਰੀਸ਼ਦ ਵਿਰੁਧ 20 ਸਾਲ ਪੁਰਾਣਾ ਇਰਾਦਾ ਕਤਲ ਕੇਸ ਅਤੇ ਰਾਜਸਥਾਂਨ ਵਿਚ ਚਲ ਰਹੇ 15 ਸਾਲ ਪੁਰਾਣੇ ਕੇਸ ਨੂੰ ਵਾਪਸ ਲੈਣ ਦੇ ਫੈਸਲੇ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਵਿਧਾਨ ਦੀ ਧਾਰਾ 14 ਰਾਹੀ ਅਜਿਹੇ ਅਮਲ ਹੀ ਸਿਖ ਕੌਮ ਨਾਲ ਸੰਬੰਧਤ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਨੌਜ਼ਵਾਨਾਂ ਦੀ ਉਸੇ ਆਧਾਰ ਤੇ ਫੋਰਨ ਰਿਹਾਈ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ

WRITTEN BY