ਰਾਮਪੁਰਾ ਫੂਲ, 1 ਫਰਵਰੀ (ਮਨਪ੍ਰੀਤ ਗਿੱਲ, ਮਨਦੀਪ ਢੀਂਗਰਾ, ਲੱਖਾ ਹਰੀ)-ਮਾਤਾ ਸੁੰਦਰੀ ਗਰੁੱਪ ਢੱਡੇ ਦੀਆਂ ਉਪ ਸਾਖਾਵਾਂ ਮਾਤਾ ਸੁੰਦਰੀ ਗਰਲਜ ਕਾਲਜ ,ਮਾਤਾ ਸੁੰਦਰੀ ਕਾਲਜ ਆਫ ਐਜੂਕੇਸ਼ਨ ਅਤੇ ਮਾਤਾ ਸੁੰਦਰੀ ਸਕੂਲ ਵਿਖੇ ਕੈਂਪ ਲਗਾਇਆ ਗਿਆ ।ਕੈਂਪ ਦੇ ਦੌਰਾਨ ਸਲਾਘਾਯੋਗ ਯੋਗਦਾਨ ਪਾਉਣ ਵਾਲੇ ਸੀਨੀਅਰ ਐਨ.ਅੱੇਸ.ਐਸ ਵਲੰਟੀਅਰ ਰਮਨਦੀਪ ਕੌਰ, ਸਹਿਰਾਜ ਕੌਰ, ਸੁਖਦੀਪ ਕੌਰ, ਕੁਲਵੀਰ ਕੌਰ,ਰਾਜਕਰਨ ਕੌਰ ਵੀਰਪਾਲ ਕੌਰ ਨੂੰ ਸਨਮਾਨਿਤ ਕੀਤਾ । ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਅਤੇ ਐਮ.ਡੀ ਗੁਰਬਿੰਦਰ ਸਿੰਘ ਬੱਲੀ ਨੇ ਖੁਸ਼ੀ ਜਾਹਿਰ ਕਰਦੇ ਹੋਏ ਅਤੇ ਇਹਨਾਂ ਹੋਣਹਾਰ ਵਿਦਿਆਰਥਣਾਂ ਤੇ ਮਾਣ ਮਹਿਸੂਸ ਕਰਦੇ ਹੋਏ ਮਾਪਿਆ ਨੂੰ ਵਧਾਈ ਦਿੱਤੀ ।ਪ੍ਰਿੰਸੀਪਲ ਕਮ ਪ੍ਰੋਗਰਾਮ ਅਫਸਰ ਪ੍ਰੋ.ਰਾਜ ਸਿੰਘ ਬਾਘਾ ਨੇ ਦੱਸਿਆ ਕਿ ਇਹ ਵਲੰਟੀਅਰ ਸੰਸਥਾ ਦੇ ਹਰ ਕਾਰਜ ਲਈ ਤਿਆਰ ਰਹਿੰਦੇ ਹਨ ਅਤੇ ਇਹਨਾਂ ਨੇ ਐਨ.ਅੱੇਸ.ਐਸ ਕੈਂਪ ਦੌਰਾਨ ਪ੍ਰਸੰਸਾ ਯੋਗ ਯੋਗਦਾਨ ਪਾਇਆ ਹੈ ।ਇਹ ਵਿਦਿਆਰਥਣਾਂ ਨੇ ਆਪਣੇ ਵਿਦਿਆਰਥੀ ਜੀਵਨ ਵਿੱਚ ਪ੍ਰੀ.ਆਰ.ਡੀ ਕੈਂਪ ,ਨੈਸ਼ਨਲ ਐਨ.ਐਸ.ਐਸ ਕੈਂਪ ,ਨੈਸ਼ਨਲ ਐਨ.ਆਈ.ਸੀ ਕੇੈਂਪ ,ਚਾਰ ਸੱਤ ਰੋਜਾ ਐਨ.ਅੱੇਸ.ਐਸ ਕੈਂਪ ਇੰਟਰ ਕਾਲਜ ਐਨ.ਐਸ.ਐਸ ਕੈਂਪ ਅਤੇ ਖੂਨਦਾਨ ਕੈਂਪ ਲਾ ਚੁੱਕੇ ਹਨ।ਸੰਸਥਾ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਬਿਸਲਾ ਨੇ ਇਹਨਾਂ ਵਲੰਟੀਅਰਾਂ ਅਤੇ ਉਹਨਾਂ ਦੇ ਮਾਪਿਆ ਨੂੰ ਵਧਾਈ ਦਿੱਤੀ ।ਇਸ ਸਮੇਂ ਸੰਸਥਾ ਦੇ ਡਾਇਰੈਕਟਰ ਸੁਖਦੀਪ ਸਿੰਘ ਸਿੱਧੂ ,ਖਜਾਨਚੀ ਮੈਡਮ ਪਰਸ਼ੋਤਮ ਕੌਰ,ਪ੍ਰਸ਼ਾਸਕੀ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ, ,ਬੀ.ਐਡ ਇੰਚਾਰਜ ਮੈਡਮ ਸੁਪਿੰਦਰ ਕੌਰ,ਪ੍ਰੋਗਰਾਮ ਅਫਸਰ ਸ਼ਾਮ ਲਾਲ , ਪ੍ਰੋਗਰਾਮ ਅਫਸਰ ਰਵਿੰਦਰ ਸ਼ਰਮਾ ,ਪ੍ਰੋਗਰਾਮ ਅਫਸਰ ਸਿਮਰਜੀਤ ਕੌਰ,ਪ੍ਰੋਗਰਾਮ ਅਫਸਰ ਸੋਨੀਆ ਰਾਣੀ ਹਾਜਿਰ ਸਨ ।
ਮਾਤਾ ਸੁੰਦਰੀ ਗਰੁੱਪ ਢੱਡੇ ਵੱਲੋਂ ਐਨ.ਐਸ.ਐਸ ਵਲੰਟੀਅਰ ਸਨਮਾਨਿਤ



