ਮਾਨਸਾ, 31 ਜਨਵਰੀ (ਨਛੱਤਰ ਸਿੰਘ ਕਾਹਨਗੜ੍ਹ, ਸੁਖਜਿੰਦਰ ਸਿੱਧੂ)- ਪਿੰਡ ਭੈਣੀ ਬਾਘਾ ਦੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋਂ ਪੰਜਵਾਂ ਕ੍ਰਿਕਟ ਕੱਪ ਕਰਵਾਇਆ ਜਾ ਰਿਹਾ ਹੈ। ਅੱਜ ਇਸ ਟੂਰਨਾਮੈਂਟ ਦਾ ਉਦਘਾਟਨ ਰਿਟਾਇਰਡ ਮੇਜਰ ਨਾਜਰ ਸਿੰਘ ਨੇ ਕੀਤਾ । ਸਰਦਾਰ ਨਾਜ਼ਰ ਸਿੰਘ ਨੇ ਬੋਲਦਿਆਂ ਕਿਹਾ ਕਿ ਭੈਣੀ ਬਾਘਾ ਦੇ ਨੌਜਵਾਨਾਂ ਵੱਲੋਂ ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ । ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਨਸ਼ਿਆਂ ਦੀ ਦਲ ਦਲ ਤੋਂ ਦੂਰ ਰਹਿੰਦਾ ਹੈ ਜੋ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਪਹਿਲਾ ਕਦਮ ਹੈ। ‘‘ ਖੇਡ ਖੇਡਣ ਲਈ ਹੁੰਦੀ ਹੈ ਕੇਵਲ ਜਿੱਤਣ ਲਈ ਨਹੀਂ ‘‘ ਦੀ ਕਹਾਵਤ ਅਨੁਸਾਰ ਖੇਡ ਇੱਕ ਚੰਗੇ ਖਿਡਾਰੀ ਵਿੱਚ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ ਭਾਵਨਾ ਪੈਦਾ ਕਰਦੀ ਹੈ । ਉਦਘਾਟਨੀ ਮੈਚ ਵਿੱਚ ਬੁਰਜ ਰਾਠੀ ਨੇ ਪਿੰਡ ਕੋਟ ਧਰਮੂ ਨੂੰ ਹਰਾਇਆ ਬਾਕੀ ਮੈਚਾਂ ਵਿੱਚ ਤੁੰਗਵਾਲੀ ਨੇ ਕਿੱਲਿਆਂਵਾਲੀ ਨੁੰ ਸੰਗਰੂਰ ਨੇ ਮੌਜੀਆ ਨੂੰ ਪਿੰਡ ਚਾਓਕੇ ਨੇ ਰਾਮਪੁਰਾ ਪਿੰਡ ਨੂੰ ਹਰਾਇਆ ਇਸ ਟੂਰਨਾਮੈਂਟ ਦੀ ਖਾਸੀਅਤ ਇਹ ਹੈ ਕਿ ਮੈਨ ਆਫ਼ ਦੀ ਸੀਰੀਜ਼ ਨੂੰ ਮਾਰੂਤੀ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਵਧੀਆ ਬੱਲੇਬਾਜ਼ ਅਤੇ ਗੇਂਦ ਬਾਜ਼ ਨੂੰ ਵਾਸ਼ਿੰਗ ਮਸ਼ੀਨਾਂ ਨਾਲ ਨਿਵਾਜਿਆ ਜਾਵੇਗਾ ਇਸ ਸਮੇਂ ਕਾਂਗਰਸੀ ਆਗੂ ਚਰਨ ਸਿੰਘ ਜਥੇਦਾਰ, ਗੁਰਚਰਨ ਸਿੰਘ, ਲਛਮਣ ਸਿੰਘ ,ਕਾਕਾ ਸਿੰਘ ,ਬਲਦੇਵ ਬਹਿਲਾ ਕਲੱਬ ਮੈਂਬਰ ਅਮਨਦੀਪ ਸਿੰਘ ਸੁਖਜੀਤ ਸਿੰਘ ਪਾਲਾ ਗਰੇਵਾਲ ਅਤੇ ਆਕਾਸ਼ਦੀਪ ਵੀ ਮੌਜੂਦ ਸਨ ।
ਭੈਣੀ ਬਾਘਾ ਦਾ ਪੰਜ ਰੋਜ਼ਾ ਕ੍ਰਿਕਟ ਕੱਪ ਸ਼ੁਰੂ



